ਯੂਪੀ: ਭਰਾਵਾਂ ਨੇ ਕੁਹਾੜੀ ਨਾਲ 8 ਮਹੀਨਿਆਂ ਦੀ ਗਰਭਵਤੀ ਭਰਜਾਈ ਤੇ ਉਸ ਦੀ ਨਾਬਾਲਗ ਭੈਣ ਦਾ ਕਤਲ ਕੀਤਾ
[ad_1]
ਬਦਾਯੂੰ, 12 ਅਕਤੂਬਰ
ਉੱਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ਦੇ ਸ਼ੇਖੂਪੁਰ ਪਿੰਡ ‘ਚ ਅੱਠ ਮਹੀਨਿਆਂ ਦੀ ਗਰਭਵਤੀ ਔਰਤ ਅਤੇ ਉਸ ਦੀ ਨਾਬਾਲਗ ਭੈਣ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਮ੍ਰਿਤਕ ਔਰਤ ਦਾ ਪਤੀ ਕਮਲ ਸਿੰਘ ਹਰਿਆਣਾ ਵਿੱਚ ਕੰਮ ਲਈ ਗਿਆ ਹੋਇਆ ਤਾਂ 22 ਸਾਲਾ ਗਰਭਵਤੀ ਲਾਜਵਤੀ ਨੇ ਆਪਣੀ ਸੱਤ ਸਾਲਾ ਭੈਣ ਮੰਜੂ ਨੂੰ ਆਪਣੇ ਕੋਲ ਰਹਿਣ ਲਈ ਬੁਲਾਇਆ ਸੀ। ਘਟਨਾ ਵੇਲੇ ਲਾਜਵਤੀ ਅਤੇ ਉਸ ਦੀ ਭੈਣ ਵਿਹੜੇ ਵਿੱਚ ਸੌਂ ਰਹੀਆਂ ਸਨ। ਮੁਢਲੀ ਜਾਂਚ ਅਨੁਸਾਰ ਕਮਲ ਸਿੰਘ ਦੇ ਦੋ ਭਰਾਵਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਫ਼ਰਾਰ ਹਨ। ਖ਼ਬਰਾਂ ਮੁਤਾਬਕ ਦੋਵੇਂ ਭਰਾ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਦੇ ਸਨ, ਜਿਸ ਕਾਰਨ ਪੁਲੀਸ ਨੇ ਦੋਵਾਂ ਭਰਾਵਾਂ ਨੂੰ ਮੰਗਲਵਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੂੰ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਉਹ ਜਦੋਂ ਵਾਪਸ ਆਏ ਤਾਂ ਉਨ੍ਹਾਂ ਦੀਆਂ ਪਤਨੀਆਂ ਘਰ ਨਹੀਂ ਸਨ। ਸੂਤਰਾਂ ਨੇ ਦੱਸਿਆ ਕਿ ਭਰਾਵਾਂ ਦਾ ਮੰਨਣਾ ਹੈ ਕਿ ਲਾਜਵਤੀ ਉਨ੍ਹਾਂ ਦੀਆਂ ਪਤਨੀਆਂ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਉਕਸਾਉਂਦੀ ਸੀ। ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਭੈਣ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਲਾਜਵਤੀ ਅਤੇ ਉਸ ਦੀ ਭੈਣ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਕਮਲ ਸਿੰਘ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ ਅਤੇ ਉਹ ਹਰਿਆਣਾ ਤੋਂ ਆਪਣੇ ਘਰ ਜਾ ਰਿਹਾ ਹੈ। ਇਸ ਮਾਮਲੇ ‘ਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
[ad_2]
- Previous ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਮਾਰ ਵਿਸ਼ਵਾਸ ਤੇ ਬੱਗਾ ਖ਼ਿਲਾਫ਼ ਦਰਜ ਕੇਸ ਰੱਦ ਕੀਤੇ
- Next ਦੇਸ਼ ਦੀ ਵਿਕਾਸ ਰਫ਼ਤਾਰ ਤੇ ਮਹਿੰਗਾਈ ਦੀ ਚੁਣੌਤੀ ਨੂੰ ਧਿਆਨ ’ਚ ਰੱਖ ਕੇ ਬਣਾਇਆ ਜਾਵੇਗਾ ਅਗਲੇ ਸਾਲ ਦਾ ਬਜਟ: ਨਿਰਮਲਾ
0 thoughts on “ਯੂਪੀ: ਭਰਾਵਾਂ ਨੇ ਕੁਹਾੜੀ ਨਾਲ 8 ਮਹੀਨਿਆਂ ਦੀ ਗਰਭਵਤੀ ਭਰਜਾਈ ਤੇ ਉਸ ਦੀ ਨਾਬਾਲਗ ਭੈਣ ਦਾ ਕਤਲ ਕੀਤਾ”