ਗ਼ਾਜ਼ੀਆਬਾਦ ’ਚ ਨਿਰਭੈ ਕਾਂਡ ਵਰਗਾ ਅਪਰਾਧ: ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ
00
[ad_1]
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਅਕਤੂਬਰ
ਪੁਲੀਸ ਨੇ ਅੱਜ ਕਿਹਾ ਹੈ ਕਿ ਗਾਜ਼ੀਆਬਾਦ ਵਿੱਚ 40 ਸਾਲਾ ਔਰਤ ਨੂੰ ਪੰਜ ਵਿਅਕਤੀਆਂ ਨੇ ਕਥਿਤ ਤੌਰ ‘ਤੇ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ,‘ ਦਿੱਲੀ ਦੀ ਮਹਿਲਾ ਰਾਤ ਨੂੰ ਗਾਜ਼ੀਆਬਾਦ ਤੋਂ ਵਾਪਸ ਆ ਰਹੀ ਸੀ, ਜਦੋਂ ਉਸ ਨੂੰ ਕਾਰ ਵਿੱਚ ਅਗਵਾ ਕਰ ਲਿਆ ਗਿਆ। 5 ਵਿਅਕਤੀਆਂ ਨੇ 2 ਦਿਨਾਂ ਤੱਕ ਬਲਾਤਕਾਰ ਕੀਤਾ ਅਤੇ ਉਸ ਦੇ ਗੁਪਤ ਅੰਗਾਂ ‘ਚ ਰਾਡ ਪਾਈ। ਪੀੜਤ ਸੜਕ ਕੰਢੇ ਬੋਰੀ ਵਿੱਚ ਮਿਲੀ ਤਾਂ ਰਾਡ ਉਸ ਦੇ ਸਰੀਰ ਵਿੱਚ ਹੀ ਸੀ। ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਗਾਜ਼ੀਆਬਾਦ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।’
[ad_2]
- Previous ਕਿਸਾਨ ਦੀ ਮੌਤ: ਪ੍ਰਸ਼ਾਸਨ ਨਾਲ ਮੁਆਵਜ਼ੇ ਸਬੰਧੀ ਮੀਟਿੰਗ ਬੇਸਿੱਟਾ ਰਹੀ
- Next ਚੀਨ ਨੇ ਸ਼ਾਹਿਦ ਮਹਿਮੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਭਾਰਤ ਤੇ ਅਮਰੀਕਾ ਦੇ ਮਤੇ ਨੂੰ ਰੋਕਿਆ
0 thoughts on “ਗ਼ਾਜ਼ੀਆਬਾਦ ’ਚ ਨਿਰਭੈ ਕਾਂਡ ਵਰਗਾ ਅਪਰਾਧ: ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ”