ਅਮਰੀਕਾ: ਹਸਪਤਾਲ ਅਤੇ ਸਕੂਲ ਵਿੱਚ ਗੋਲੀਬਾਰੀ ਵਿੱਚ ਤਿੰਨ ਮੌਤਾਂ
00
[ad_1]
ਡਲਾਸ/ਕੈਲੀਫੋਰਨੀਆ, 23 ਅਕਤੂਬਰ
ਅਮਰੀਕਾ ਦੇ ਡਲਾਸ ਅਤੇ ਕੈਲੀਫੋਰਨੀਆ ਵਿਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਡਲਾਸ ਦੇ ਮੈਥੋਡਿਸਟ ਹੈਲਥ ਸਿਸਟਮ ਹਸਪਤਾਲ ਹਸਪਤਾਲ ਵਿਚ ਗੋਲੀਬਾਰੀ ਵਿੱਚ ਦੋ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਪੁਲੀਸ ਦੀ ਜਵਾਬੀ ਗੋਲੀਬਾਰੀ ਵਿੱਚ ਇਕ ਸ਼ੱਕੀ ਬੰਦੂਕਧਾਰੀ ਜ਼ਖ਼ਮੀ ਹੋ ਗਿਆ। ਹਸਪਤਾਲ ਦੇ ਬੁਲਾਰੇ ਰਿਆਨ ਓਵਨਸ ਨੇ ਦੱਸਿਆ ਕਿ ਹਸਪਤਾਲ ਵਿੱਚ ਗੋਲੀਬਾਰੀ ਸ਼ਨਿਚਰਵਾਰ ਸਵੇਰੇ 11 ਕੁ ਵਜੇ ਹੋਈ। ਗੋਲੀਬਾਰੀ ਦੀ ਦੂਜੀ ਘਟਨਾ ਕੈਲੀਫੋਰਨੀਆ ਦੇ ਗਰਾਂਟ ਯੂਨੀਅਨ ਹਾਈ ਸਕੂਲ ਵਿੱਚ ਵਾਪਰੀ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ।
[ad_2]
- Previous ਬਰਤਾਨੀਆ: ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਐਲਾਨੀ
- Next ਸਿੱਖ ਸਿਧਾਂਤ ਦੀ ਮਜ਼ਬੂਤੀ ਲਈ ਰਹਿਤ ਮਰਿਆਦਾ ਲਾਗੂ ਕਰਨ ਦਾ ਸੱਦਾ
0 thoughts on “ਅਮਰੀਕਾ: ਹਸਪਤਾਲ ਅਤੇ ਸਕੂਲ ਵਿੱਚ ਗੋਲੀਬਾਰੀ ਵਿੱਚ ਤਿੰਨ ਮੌਤਾਂ”