ਜ਼ੀਰਕਪੁਰ ਤੋਂ ਬੰਬੀਹਾ ਗਰੁੱਪ ਦੇ ਚਾਰ ਸ਼ੂਟਰ ਕਾਬੂ
00

[ad_1]
ਹਰਜੀਤ ਸਿੰਘ
ਜ਼ੀਰਕਪੁਰ, 28 ਅਕਤੂਬਰ
ਪੰਜਾਬ ਪੁਲੀਸ ਨੇ ਅੱਜ ਇੱਥੋਂ ਦੇ ਪਿੰਡ ਛੱਤ ਤੋਂ ਬੰਬੀਹਾ ਗਰੁੱਪ ਦੇ ਚਾਰ ਸ਼ੂਟਰ ਕਾਬੂ ਕੀਤੇ ਹਨ। ਇਨ੍ਹਾਂ ’ਚੋਂ ਦੋ ਮੁਲਜ਼ਮ ਉੱਤਰਾਖੰਡ ਵਿੱਚ ਬੀਤੇ ਦਿਨੀਂ ਹੋਈ ਮਾਈਨਿੰਗ ਵਪਾਰੀ ਦੀ ਹੱਤਿਆ ਵਿੱਚ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 13 ਅਕਤੂਬਰ ਨੂੰ ਉੱਤਰਾਖੰਡ ਦੇ ਕਾਸ਼ੀਪੁਰ ਇਲਾਕੇ ਦੇ ਕੁੰਡੇਸ਼ਵਰੀ ਪਿੰਡ ਵਿੱਚ ਮਾਈਨਿੰਗ ਵਪਾਰੀ ਮਹਿਲ ਸਿੰਘ (70) ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਾਧੂ ਸਿੰਘ, ਜਗਦੀਸ਼ ਸਿੰਘ ਉਰਫ਼ ਦੀਸ਼ਾ, ਮਨਪ੍ਰੀਤ ਸਿੰਘ ਉਰਫ਼ ਮਨੀ, ਜਸਪ੍ਰੀਤ ਸਿੰਘ ਸਾਰੇ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਹਥਿਆਰ ਤੇ ਅਸਲਾ ਬਰਾਮਦ ਹੋਇਆ ਹੈ।
[ad_2]
-
Previous ਇਟਲੀ: ਅਫਸਰ ਵੱਲੋਂ ਆਪਣੇ ਕਮਾਂਡਰ ਦਾ ਕਤਲ
-
Next ਰੁਪਿਆ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ਹੋਇਆ
0 thoughts on “ਜ਼ੀਰਕਪੁਰ ਤੋਂ ਬੰਬੀਹਾ ਗਰੁੱਪ ਦੇ ਚਾਰ ਸ਼ੂਟਰ ਕਾਬੂ”