ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਦੇ ਪਤੀ ’ਤੇ ਹਮਲਾ: ਹਮਲਾਵਰ ਨੇ ਘਰ ’ਚ ਦਾਖਲ ਹੋ ਕੇ ਹਥੌੜਿਆਂ ਨਾਲ ਕੁੱਟਿਆ
00
[ad_1]
ਸਾਂ ਫਰਾਂਸਿਸਕੋ, 29 ਅਕਤੂਬਰ
ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਸ਼ੁੱਕਰਵਾਰ ਤੜਕੇ ਹਮਲਾਵਰ ਅਮਰੀਕਾ ਦੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸ ਦੇ ਪਤੀ ਪਾਲ ਪੇਲੋਸੀ ਉੱਤੇ ਹਮਲਾ ਕਰ ਦਿੱਤਾ। ਹਮਲਾਵਰ ਨੈਨਸੀ ਨੂੰ ਲੱਭਦਾ ਹੋਇਆ ਉਨ੍ਹਾਂ ਦੀ ਰਿਹਾਇਸ਼ ਵਿੱਚ ਦਾਖਲ ਹੋ ਗਿਆ ਸੀ ਅਤੇ ‘ਨੈਨਸੀ ਕਿੱਥੇ ਹੈ, ਨੈਨਸੀ ਕਿੱਥੇ ਹੈ?’ ਦਾ ਰੌਲਾ ਪਾ ਰਿਹਾ ਸੀ। ਇਸ ਦੌਰਾਨ ਉਸ ਨੇ 82 ਸਾਲਾ ਪਾਲ ਪੇਲੋਸੀ ਨੂੰ ਹਥੌੜੇ ਨਾਲ ਬੁਰੀ ਤਰ੍ਹਾਂ ਕੁੱਟਿਆ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਮਹਿਜ਼ 11 ਦਿਨ ਪਹਿਲਾਂ ਹੋਏ ਇਸ ਹਮਲੇ ਨੇ ਪਹਿਲਾਂ ਹੀ ਤਣਾਅ ਵਾਲੇ ਦੇਸ਼ ਦੇ ਸਿਆਸੀ ਮਾਹੌਲ ਵਿਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ।
[ad_2]
- Previous ਗੁਜਰਾਤ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ 4 ਨਵੰਬਰ ਨੂੰ: ਕੇਜਰੀਵਾਲ
- Next ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਬਾਰੇ ਜਾਰੀ ਨੋਟੀਫਿਕੇਸ਼ਨ ਰੱਦ ਕੀਤਾ
0 thoughts on “ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਦੇ ਪਤੀ ’ਤੇ ਹਮਲਾ: ਹਮਲਾਵਰ ਨੇ ਘਰ ’ਚ ਦਾਖਲ ਹੋ ਕੇ ਹਥੌੜਿਆਂ ਨਾਲ ਕੁੱਟਿਆ”