ਦੱਖਣੀ ਕੋਰੀਆ: ਸਿਓਲ ਵਿੱਚ ਹੈਲੋਵੀਨ ਦੌਰਾਨ ਭਗਦੜ; 59 ਦੀ ਮੌਤ, ਸੈਂਕੜੇ ਜ਼ਖ਼ਮੀ
00
[ad_1]
ਸਿਓਲ, 29 ਅਕਤੂਬਰ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਹੈਲੋਵੀਨ ਦੌਰਾਨ ਇਕ ਤੰਗ ਗਲੀ ਵਿੱਚ ਭੀੜ ਦੇ ਦਾਖਲ ਹੋਣ ਕਾਰਨ ਮਚੀ ਭਗਦੜ ਵਿੱਚ 59 ਲੋਕਾਂ ਦੀ ਮੌਤ ਹੋ ਗਈ ਤੇ 150 ਹੋਰ ਜ਼ਖ਼ਮੀ ਹੋ ਗਏ। ਕੌਮੀ ਅੱਗ ਬੁਝਾਊ ਏਜੰਸੀ ਦੇ ਮੁਖੀ ਚੋਈ ਸਿਓਂਗ ਬਿਓਮ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਚੋਈ ਨੇ ਦੱਸਿਆ ਕਿ 13 ਲਾਸ਼ਾਂ ਨੂੰ ਹਸਪਤਾਲ ਭੇਜਿਆ ਗਿਆ ਹੈ ਜਦੋਂ ਕਿ 46 ਹੋਰ ਲਾਸ਼ਾਂ ਹਾਲੇ ਵੀ ਗਲੀਆਂ ਵਿੱਚ ਪਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਤੰਗ ਗਲੀ ਵਿੱਚ ਦਾਖਲ ਹੋਈ ਭੀੜ ਵੱਲੋਂ ਲੋਕਾਂ ਨੂੰ ਅੱਗੇ ਵਲ ਧੱਕੇ ਜਾਣ ਕਾਰਨ ਸਾਹ ਘੁਟਣ ਕਾਰਨ ਇਹ ਮੌਤਾਂ ਹੋਈਆਂ ਹਨ। -ਏਜੰਸੀ
[ad_2]
- Previous ਰਾਜਸਥਾਨ ਸਰਕਾਰ 1 ਤੋਂ 14 ਫਰਵਰੀ ਦਰਮਿਆਨ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੇ ਹਵਾਈ ਕਿਰਾਏ ਦੀ ਕਰੇਗੀ ਅਦਾਇਗੀ
- Next ਪਿੰਡ ਜਟਾਣਾ ਦੀ ਧੀ ਲੜੇਗੀ ਡੈਨਮਾਰਕ ਸੰਸਦੀ ਚੋਣਾਂ
0 thoughts on “ਦੱਖਣੀ ਕੋਰੀਆ: ਸਿਓਲ ਵਿੱਚ ਹੈਲੋਵੀਨ ਦੌਰਾਨ ਭਗਦੜ; 59 ਦੀ ਮੌਤ, ਸੈਂਕੜੇ ਜ਼ਖ਼ਮੀ”