Loader

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਸਮੇਤ 230 ਕਾਂਗਰਸੀ ਟਰੱਕਾਂ ‘ਤੇ ਸਥਿਤ 60 ਕੰਟੇਨਰਾਂ ਵਿੱਚ ਕੱਟਣਗੇ ਰਾਤਾਂ

00
ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਸਮੇਤ 230 ਕਾਂਗਰਸੀ ਟਰੱਕਾਂ ‘ਤੇ ਸਥਿਤ 60 ਕੰਟੇਨਰਾਂ ਵਿੱਚ ਕੱਟਣਗੇ ਰਾਤਾਂ

[ad_1]

ਕੰਨਿਆਕੁਮਾਰੀ, 8 ਸਤੰਬਰ

ਭਾਰਤ ਜੋੜੋ ਯਾਤਰਾ ਵਿਚ ਹਿੱਸਾ ਲੈਣ ਵਾਲੇ ਲਗਪਗ 230 ਕਾਂਗਰਸੀ ਪਦਯਾਤਰੀ ਟਰੱਕਾਂ ‘ਤੇ ਸਥਿਤ 60 ਕੰਟੇਨਰਾਂ ਵਿਚ ਰਾਤਾਂ ਗੁਜ਼ਾਰਨਗੇ। ਇਹ ਕੰਟਰੇਨਰ ਰੋਜ਼ਾਨਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਏ ਜਾਣਗੇ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿੱਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਵਰਕਰਾਂ ਵੱਲੋਂ ਸਵੇਰੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3,570 ਕਿਲੋਮੀਟਰ ਦੀ ਪਦਯਾਤਰਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਰਮੇਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕੰਟੇਨਰ ਹਰ ਰਾਤ ਲਗਪਗ ਦੋ ਏਕੜ ਦੇ ਅਸਥਾਈ ਕੈਂਪਾਂ ਵਿੱਚ ਤਾਇਨਾਤ ਹੋਣਗੇ। ਇਥੇ ਭੋਜਨ ਜਾਂ ਮੀਟਿੰਗਾਂ ਕਰਨ ਦੀ ਕੋਈ ਸਹੂਲਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟੇਨਰਾਂ ਅੰਦਰ ਕੋਈ ਟੀਵੀ ਨਹੀਂ ਹੈ, ਸਿਰਫ ਇੱਕ ਪੱਖਾ ਹੈ। ਖਾਣੇ ਦੀ ਵਿਵਸਥਾ ਕੈਂਪਿੰਗ ਵਾਲੀ ਥਾਂ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਮੇਤ 119 ਭਾਰਤੀ ਯਾਤਰੀ ਤੇ ਕੁਝ ਮਹਿਮਾਨ ਯਾਤਰੀ ਜੋ 3,570 ਕਿਲੋਮੀਟਰ ਦੀ ਯਾਤਰਾ ਪੂਰੀ ਕਰਨਗੇ, ਇਨ੍ਹਾਂ ਕੰਟੇਨਰਾਂ ਵਿੱਚ ਰਹਿਣਗੇ।-ਏਜੰਸੀ [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi