ਭਵਾਨੀਗੜ੍ਹ: ਪੰਜਾਬ ’ਚ ਸ੍ਰੀਲੰਕਾ ਵਰਗੀ ਬਦਅਮਨੀ ਫੈਲਣ ਦਾ ਡਰ: ਸੁਖਬੀਰ ਸਿੰਘ ਬਾਦਲ
[ad_1]
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ, ਜੇ ਜਲਦੀ ਸੰਭਾਲੀ ਨਾ ਗਈ ਤਾਂ ਸ੍ਰੀਲੰਕਾ ਵਾਂਗ ਬਦਅਮਨੀ ਫੈਲ ਸਕਦੀ ਹੈ। ਇਹ ਗੱਲ ਉਨ੍ਹਾਂ ਅੱਜ ਇੱਥੋਂ ਨੇੜਲੇ ਪਿੰਡ ਸੰਘਰੇੜੀ ਵਿਖੇ ਪਾਰਟੀ ਦੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਗੱਗੀ ਦੇ ਘਰ ਉਨ੍ਹਾਂ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੁਮਾਰ ਕੇਜਰੀਵਾਲ ਰਿਮੋਟ ਨਾਲ ਚਲਾ ਰਿਹਾ ਹੈ ਅਤੇ ਹੁਣ ਹਰਿਆਣਾ ਚੋਣਾਂ ਦੌਰਾਨ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਪੰਜਾਬ ਦਾ ਪਾਣੀ ਲੁੱਟਣ ਦੀ ਚਾਲ ਚੱਲ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਦਾ ਪਾਣੀ ਲੁਟਾਇਆ ਅਤੇ ਭਾਜਪਾ ਵੀ ਉਸੇ ਰਸਤੇ ’ਤੇ ਚਲਦੀ ਰਹੀ, ਹੁਣ ਆਮ ਆਦਮੀ ਪਾਰਟੀ ਨੇ ਵੀ ਕੇਂਦਰੀ ਪਾਰਟੀਆਂ ਵਾਲਾ ਰੁੱਖ ਅਪਣਾਇਆ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਤੇਜਾ ਸਿੰਘ ਕਮਾਲਪੁਰ,ਤੇਜਿੰਦਰ ਸਿੰਘ ਸੰਘਰੇੜੀ,ਬੌਬੀ ਸੰਘਰੇੜੀ ਅਤੇ ਕੁਲਵੰਤ ਸਿੰਘ ਜੌਲੀਆਂ ਹਾਜ਼ਰ ਸਨ।
[ad_2]
- Previous ਬਰਤਾਨੀਆ ਦੀ ਮਹਾਰਾਣੀ ਅਲਿਜ਼ਬੈਥ ਦੋਇਮ ਦਾ ਦੇਹਾਂਤ
- Next ਹਿਜਾਬ ਪਾਬੰਦੀ: ਸਿੱਖ ਰਵਾਇਤਾਂ ਨਾਲ ਤੁਲਨਾ ਠੀਕ ਨਹੀਂ: ਸੁਪਰੀਮ ਕੋਰਟ
0 thoughts on “ਭਵਾਨੀਗੜ੍ਹ: ਪੰਜਾਬ ’ਚ ਸ੍ਰੀਲੰਕਾ ਵਰਗੀ ਬਦਅਮਨੀ ਫੈਲਣ ਦਾ ਡਰ: ਸੁਖਬੀਰ ਸਿੰਘ ਬਾਦਲ”