ਕਾਂਗਰਸ ਨੇ ਬਦਲੇ ਪਾਰਟੀ ਪ੍ਰਧਾਨ ਦੀ ਚੋਣ ਦੇ ਢੰਗ
[ad_1]
ਨਵੀਂ ਦਿੱਲੀ, 11 ਸਤੰਬਰ
ਕਾਂਗਰਸ ਦੀ ਲੀਡਰਸ਼ਿਪ ਨੇ ਕਾਂਗਰਸ ਪ੍ਰਧਾਨ ਦੀ ਚੋਣ ਪ੍ਰਕਿਰਿਆ ਵਿਚ ਫੇਰਬਦਲ ਕੀਤਾ ਹੈ। ਕਾਂਗਰਸ ਆਗੂ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ ਵਿਚ ਨਾਮਜ਼ਦਗੀ ਭਰਨ ਵਾਲੇ ਸਾਰੇ ਆਗੂਆਂ ਨੂੰ ਨੌਂ ਹਜ਼ਾਰ ਡੈਲੀਗੇਟਸ ਦੀ ਸੂਚੀ ਦੇਖਣ ਨੂੰ ਮਿਲੇਗੀ। ਇਹ ਸੂਚੀ ਪਾਰਟੀ ਦੇ ਸੈਂਟਰਲ ਚੋਣ ਅਥਾਰਿਟੀ ਕੋਲ 20 ਸਤੰਬਰ ਤੋਂ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪਾਰਟੀ ਦੇ ਸ਼ਸ਼ੀ ਥਰੂਰ, ਕਾਰਤੀ ਚਿੰਦਬਰਮ, ਮਨੀਸ਼ ਤਿਵਾੜੀ ਸਣੇ ਪੰਜ ਸੰਸਦ ਮੈਂਬਰਾਂ ਨੇ ਕੇਂਦਰੀ ਚੋਣ ਅਥਾਰਿਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੂੰ ਪੱਤਰ ਲਿਖ ਕੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ। ਕਾਂਗਰਸ ਲੀਡਰਸ਼ਿਪ ਨੇ ਚੋਣ ਪ੍ਰਕਿਰਿਆ ਵਿਚ ਬਦਲਾਅ ਇਸ ਲਈ ਕੀਤਾ ਹੈ ਕਿਉਂਕਿ ਕੁਝ ਸਮੇਂ ਤੋਂ ਕਾਂਗਰਸ ਦੇ ਵੱਡੇ ਆਗੂਆਂ ਵਲੋਂ ਪਾਰਟੀ ਤੋਂ ਅਸਤੀਫੇ ਦਿੱਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ ਜਿਸ ਲਈ ਨਾਮਜ਼ਦਗੀਆਂ 24 ਤੋਂ 30 ਸਤੰਬਰ ਤਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
[ad_2]
- Previous ਭਗਵੰਤ ਮਾਨ ਵੱਲੋਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ-2022 ਦੇ ਖਰੜੇ ਨੂੰ ਪ੍ਰਵਾਨਗੀ
- Next ਮੁੱਖ ਮੰਤਰੀ ਭਗਵੰਤ ਮਾਨ ਵਪਾਰਕ ਮੇਲੇ ’ਚ ਹਿੱਸਾ ਲੈਣ ਲਈ ਜਰਮਨੀ ਪੁੱਜੇ
0 thoughts on “ਕਾਂਗਰਸ ਨੇ ਬਦਲੇ ਪਾਰਟੀ ਪ੍ਰਧਾਨ ਦੀ ਚੋਣ ਦੇ ਢੰਗ”