Loader

ਪੂੰਜੀਪਤੀਆਂ ਤੇ ਕੇਂਦਰ ਸਰਕਾਰ ਦੀ ਕਿਸਾਨੀ ’ਤੇ ਅੱਖ: ਦਰਸ਼ਨ ਪਾਲ

00
ਪੂੰਜੀਪਤੀਆਂ ਤੇ ਕੇਂਦਰ ਸਰਕਾਰ ਦੀ ਕਿਸਾਨੀ ’ਤੇ ਅੱਖ: ਦਰਸ਼ਨ ਪਾਲ

[ad_1]

ਪੱਤਰ ਪ੍ਰੇਰਕ
ਡਕਾਲਾ, 13 ਸਤੰਬਰ

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਅਤੇ ਅਹਿਮ ਮਸਲਿਆਂ ਨੂੰ ਬੜੀ ਚਲਾਕੀ ਨਾਲ ਸਾਬੋਤਾਜ ਕਰਨ ਵਿੱਚ ਲੱਗੀ ਹੋਈ ਹੈ, ਜਿਸ ਖ਼ਿਲਾਫ਼ ਕਿਸਾਨਾਂ ’ਚ ਮੁੜ ਗੁੱਸਾ ਵਧ ਰਿਹਾ ਹੈ। ਉਹ ਅੱਜ ਕ੍ਰਾਂਤਕਾਰੀ ਕਿਸਾਨ ਯੂਨੀਅਨ ਦੀ ਪਿੰਡ ਧਰਮਹੇੜੀ ਵਿੱਚ ਹੋਈ ਬੈਠਕ ਦੌਰਾਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਲਈ ਪੰਜਾਬ ’ਚ 26 ਸਤੰਬਰ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ| ਉਨ੍ਹਾਂ ਆਖਿਆ ਕਿ ਕਾਰਪੋਰੇਟ ਘਰਾਣੇ ਤੇ ਮੋਦੀ ਸਰਕਾਰ ਰਲ ਚੁੱਕੇ ਹਨ ਅਤੇ ਦੋਵੇਂ ਧਿਰਾਂ ਦੀ ਕਿਸਾਨੀ ’ਤੇ ਮਾੜੀ ਅੱਖ ਹੈ| ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਵਿੱਚ ਕਿਸਾਨੀ ਘੋਲ ਮਘਾਉਣ ਲਈ 20 ਸਤੰਬਰ ਨੂੰ ਪੂਡਾ ਗਰਾਊਂਡ ਪਟਿਆਲਾ ਵਿੱਚ ਵਿਸ਼ਾਲ ਇਕੱਠ ਰੱਖਿਆ ਗਿਆ ਹੈ ਅਤੇ 3 ਅਕਤੂਬਰ ਨੂੰ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਾਉਣ ਲਈ 26 ਨਵੰਬਰ ਨੂੰ ਦਿੱਲੀ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ ਸੂਬਿਆਂ ਦੇ ਰਾਜਪਾਲਾਂ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ ਜਾਣ ਦਾ ਵੀ ਪ੍ਰੋਗਰਾਮ ਹੈ| ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਹਰ ਉਲੀਕੇ ਜਾਣ ਵਾਲੇ ਪ੍ਰੋਗਰਾਮ ਪ੍ਰਤੀ ਤੱਤਪਰ ਹੈ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ, ਜਰਨੈਲ ਸਿੰਘ ਪੰਜੋਲਾ, ਨਿਸ਼ਾਨ ਸਿੰਘ ਧਰਮੇੜੀ, ਹਰਭਜਨ ਸਿੰਘ ਚੱਠਾ ਆਦਿ ਸ਼ਾਮਲ ਸਨ|



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਪੂੰਜੀਪਤੀਆਂ ਤੇ ਕੇਂਦਰ ਸਰਕਾਰ ਦੀ ਕਿਸਾਨੀ ’ਤੇ ਅੱਖ: ਦਰਸ਼ਨ ਪਾਲ”

Leave a Reply

Subscription For Radio Chann Pardesi