ਪਾਕਿ ਚੋਣ ਕਮਿਸ਼ਨ ਦੇ ਮੁਖੀ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕਰੇਗਾ ਇਮਰਾਨ
[ad_1]
ਇਸਲਾਮਾਬਾਦ, 31 ਅਕਤੂਬਰ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਐਲਾਨ ਕੀਤਾ ਕਿ ਉਹ ਪਾਕਿਸਤਾਨ ਚੋਣ ਕਮਿਸ਼ਨ ਦੇ ਮੁਖੀ ਖ਼ਿਲਾਫ਼ ਦਸ ਅਰਬ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨਗੇ ਕਿਉਂਕਿ ਉਨ੍ਹਾਂ ਨੇ ਕੌਮੀ ਅਸੈਂਬਲੀ ਤੋਂ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਸ਼ਾਖ ਖ਼ਰਾਬ ਕੀਤੀ ਹੈ। ਇਮਰਾਨ ਖ਼ਾਨ ਆਪਣੇ ਮਾਰਚ ਦੇ ਚੌਥੇ ਦਿਨ ਦੀ ਸ਼ੁਰੂਆਤ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਕਿਹਾ ਕਿ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ਮਾਰਚ ਦਾ ਮਕਸਦ ਹਕੀਕੀ ਆਜ਼ਾਦੀ ਪ੍ਰਾਪਤ ਕਰਨਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣ। ਜ਼ਿਕਰਯੋਗ ਹੈ ਕਿ ਇਸ ਮਹੀਨੇ ਪਾਕਿਸਤਾਨ ਚੋਣ ਕਮਿਸ਼ਨ ਦੇ ਪੰਜ ਮੈਂਬਰੀ ਪੈਨਲ ਨੇ ਇਮਰਾਨ (70) ਨੂੰ ਕੌਮੀ ਅਸੈਂਬਲੀ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਇਸ ਪੈਨਲ ਦੇ ਮੁਖੀ ਸਿਕੰਦਰ ਸੁਲਤਾਨ ਰਾਜਾ ਸਨ। ਉਨ੍ਹਾਂ ਦੋਸ਼ ਲਾਇਆ ਕਿ ਤੋਸ਼ਾਖ਼ਾਨਾ ਅਤੇ ਫੰਡਿੰਗ ਰੋਕੂ ਕੇਸਾਂ ਵਿੱਚ ਚੋਣ ਕਮਿਸ਼ਨ ਨੇ ਉਨ੍ਹਾਂ ਖ਼ਿਲਾਫ਼ ਫੈਸਲੇ ਮੌਜੂਦਾ ‘ਥੋਪੀ ਹੋਈ ਸਰਕਾਰ’ ਦੀਆਂ ਹਦਾਇਤਾਂ ’ਤੇ ਦਿੱਤੇ ਹਨ। -ਪੀਟੀਆਈ
[ad_2]
0 thoughts on “ਪਾਕਿ ਚੋਣ ਕਮਿਸ਼ਨ ਦੇ ਮੁਖੀ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕਰੇਗਾ ਇਮਰਾਨ”