ਸੀਯੂਈਟੀ-ਯੂਜੀ ਦੇ ਨਤੀਜੇ ਐਲਾਨੇ: 114 ਉਮੀਦਵਾਰਾਂ ਨੇ ਚਾਰ-ਪੰਜ ਵਿਸ਼ਿਆਂ ਵਿੱਚ 100 ਫ਼ੀਸਦੀ ਅੰਕ ਹਾਸਲ ਕੀਤੇ
[ad_1]
ਨਵੀਂ ਦਿੱਲੀ, 16 ਸਤੰਬਰ
ਅੰਡਰ-ਗਰੈਜੂਏਟ(ਯੂਜੀ) ਦਾਖ਼ਲਿਆਂ ਲਈ ਪਲੇਠੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀਯੂਈਟੀ) ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਦਿੱਤੇੇ ਗਏ ਹਨ। ਇਨ੍ਹਾਂ ਵਿੱਚ ਲਗਪਗ 114 ਉਮੀਦਵਾਰਾਂ ਨੇ ਚਾਰ ਜਾਂ ਪੰਜ ਵਿਸ਼ਿਆਂ ਵਿੱਚ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਘੱਟੋ-ਘੱਟ ਇੱਕ ਵਿਸ਼ੇ ਵਿੱਚ 21,159 ਉਮੀਦਵਾਰਾਂ ਨੇ ਸੌ ਫ਼ੀਸਦੀ ਅੰਕ ਹਾਸਲ ਕੀਤੇ। ਨੈਸ਼ਨਲ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਨਤੀਜਾ ਪਹਿਲਾਂ ਵੀਰਵਾਰ ਰਾਤ 10 ਵਜੇ ਐਲਾਨਿਆ ਜਾਣਾ ਸੀ, ਪਰ ਵੱਡੇ ਡੇਟਾਬੇਸ ਕਰਕੇ ਹੋਈ ਦੇਰੀ ਦੇ ਮੱਦੇਨਜ਼ਰ ਨਤੀਜਾ ਬਾਅਦ ਵਿੱਚ ਐਲਾਨਿਆ। ਐੱਨਟੀੲੇ ਦੀ ਸੀਨੀਅਰ ਡਾਇਰੈਕਟਰ (ਪ੍ਰੀਖਿਆਵਾਂ) ਸਾਧਨਾ ਪਰਾਸ਼ਰ ਨੇ ਕਿਹਾ, ‘‘ਮੈਰਿਟ ਸੂਚੀ, ਦਾਖ਼ਲਾ ਪ੍ਰੀਖਿਆ ਵਿੱਚ ਸ਼ਾਮਲ ਯੂਨੀਵਰਸਿਟੀਆਂ ਵੱਲੋਂ ਤਿਆਰ ਕੀਤੀ ਜਾਵੇਗੀ ਤੇ ਉਹ ਸੀਯੂਈਟੀ-ਯੂਜੀ ਸਕੋਰ ਕਾਰਡ ਦੇ ਆਧਾਰ ’ਤੇ ਆਪੋ ਆਪਣੀ ਕਾਊਂਸਲਿੰਗ ਬਾਰੇ ਫੈਸਲਾ ਲੈਣਗੀਆਂ।’’ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਅੰਡਰਗਰੈਜੂਏਟ ਦਾਖ਼ਲਿਆਂ ਦੇ ਗੇਟਵੇਅ ਵਜੋਂ ਸੀਯੂਈਟੀ-ਯੂਜੀ ਦਾ ਪਹਿਲਾ ਸੰਸਕਰਣ ਜੁਲਾਈ ਵਿੱਚ ਸ਼ੁਰੂ ਹੋ ਕੇ 30 ਅਗਸਤ ਨੂੰ ਮੁੱਕਿਆ ਸੀ। ਸੀਯੂਈਈ 14.9 ਲੱਖ ਰਜਿਸਟਰੇਸ਼ਨਾਂ ਨਾਲ ਨੀਟ-ਯੂਜੀ ਮਗਰੋਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦਾਖ਼ਲਾ ਪ੍ਰੀਖਿਆ ਹੈ। ਨੀਟ-ਯੂਜੀ ਦੀ ਪ੍ਰੀਖਿਆ ’ਚ ਔਸਤਨ 18 ਲੱਖ ਵਿਦਿਆਰਥੀ ਬੈਠਦੇ ਹਨ। -ਪੀਟੀਆਈ
[ad_2]
- Previous ਸੰਗਰੂਰ: ਜਮਹੂਰੀ ਜਥੇਬੰਦੀਆਂ ਵਲੋਂ 26 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ
- Next ਭਾਰਤ ਜ਼ੈਲੇਂਸਕੀ ਨੂੰ ਸੰਯੁਕਤ ਰਾਸ਼ਟਰ ਸਭਾ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਹੱਕ ’ਚ
0 thoughts on “ਸੀਯੂਈਟੀ-ਯੂਜੀ ਦੇ ਨਤੀਜੇ ਐਲਾਨੇ: 114 ਉਮੀਦਵਾਰਾਂ ਨੇ ਚਾਰ-ਪੰਜ ਵਿਸ਼ਿਆਂ ਵਿੱਚ 100 ਫ਼ੀਸਦੀ ਅੰਕ ਹਾਸਲ ਕੀਤੇ”