ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖ਼ਿਲਾਫ਼ 50 ਮਾਮਲੇ ਜਵਾਬਦੇਹੀ ਅਦਾਲਤਾਂ ਤੋਂ ਐੱਨਏਬੀ ਨੂੰ ਭੇਜੇ
00

[ad_1]
ਇਸਲਾਮਾਬਾਦ, 18 ਸਤੰਬਰ
ਪਾਕਿਸਤਾਨ ਦੀਆਂ ਜਵਾਬਦੇਹੀ ਅਦਾਲਤਾਂ ਨੇ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਾਹਬਾਜ਼ ਸਮੇਤ ਹੋਰ ਸ਼ੱਕੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ 50 ਵੱਡੇ ਮਾਮਲੇ ਕੌਮੀ ਜਵਾਬਦੇਹੀ ਬਿਊਰੋ ਨੂੰ ਵਾਪਸ ਭੇਜ ਦਿੱਤੇ ਹਨ। ਸ਼ਾਹਬਾਜ਼, ਉਨ੍ਹਾਂ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼, ਕੌਮੀ ਅਸੈਂਬਲੀ ਦੇ ਪ੍ਰਧਾਨ ਰਾਜਾ ਪਰਵੇਜ਼ ਅਸ਼ਰਫ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਖ਼ਿਲਾਫ਼ ਵੀ ਜਵਾਬਦੇਹੀ ਅਦਾਲਤਾਂ ਨੇ ਕੌਮੀ ਜਵਾਬਦੇਹੀ ਬਿਊਰੋ ਨੂੰ ਮਾਮਲੇ ਵਾਪਸ ਭੇਜ ਦਿੱਤੇ ਹਨ। -ਪੀਟੀਆਈ
[ad_2]
-
Previous ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ਲਈ ‘ਆਪ’ ਦਾ ਸੂਬਾ ਸਹਿ ਇੰਚਾਰਜ ਲਾਇਆ
-
Next ਯੂਨੀਵਰਸਿਟੀ ਵਿਦਿਆਰਥੀ ਪ੍ਰਦਰਸ਼ਨ: ਕੌਮੀ ਮਹਿਲਾ ਕਮਿਸ਼ਨ ਨੇ ਲਿਆ ਘਟਨਾ ਦਾ ਨੋਟਿਸ
0 thoughts on “ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖ਼ਿਲਾਫ਼ 50 ਮਾਮਲੇ ਜਵਾਬਦੇਹੀ ਅਦਾਲਤਾਂ ਤੋਂ ਐੱਨਏਬੀ ਨੂੰ ਭੇਜੇ”