Loader

ਹਿਮਾਚਲ ਪ੍ਰਦੇਸ਼: ਟੈਪੋ ਟਰੈਵਲਰ ਗੱਡੀ ਖੱਡ ’ਚ ਡਿੱਗੀ; 7 ਸੈਲਾਨੀ ਹਲਾਕ, 10 ਜ਼ਖ਼ਮੀ

00
ਹਿਮਾਚਲ ਪ੍ਰਦੇਸ਼: ਟੈਪੋ ਟਰੈਵਲਰ ਗੱਡੀ ਖੱਡ ’ਚ ਡਿੱਗੀ; 7 ਸੈਲਾਨੀ ਹਲਾਕ, 10 ਜ਼ਖ਼ਮੀ

[ad_1]

ਸ਼ਿਮਲਾ, 26 ਸਤੰਬਰ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਟੈਂਪੋ-ਟਰੈਵਲਰ ਗੱਡੀ ਖੱਡ ਵਿੱਚ ਡਿੱਗਣ ਕਾਰਨ ਸੱਤ ਸੈਲਾਨੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਤਿੰਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਵਾਰਾਨਸੀ ਦੇ ਵਿਦਿਆਰਥੀ ਸਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਜਰ ਉਪ ਮੰਡਲ ਦੇ ਘਿਆਘੀ ਵਿੱਚ ਐਤਵਾਰ ਰਾਤ 8.30 ਵਜੇ ਵਾਪਰੇ ਇਸ ਹਾਦਸੇ ਵਿੱਚ 10 ਹੋਰ ਲੋਕ ਜ਼ਖਮੀ ਹੋ ਗਏ। ਬੰਜਾਰ ਦੇ ਵਿਧਾਇਕ ਤੇ ਭਾਜਪਾ ਨੇਤਾ ਸੁਰਿੰਦਰ ਸ਼ੌਰੀ ਨੇ ਐਤਵਾਰ ਦੇਰ ਰਾਤ 1: 45 ਵਜੇ ਫੇਸਬੁੱਕ ’ਤੇ ਇਕ ਵੀਡੀਓ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਬੰਜਾਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਕੁੱਲੂ ਦੇ ਹਸਪਤਾਲ ਭੇਜ ਦਿੱਤਾ ਗਿਆ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਹਿਮਾਚਲ ਪ੍ਰਦੇਸ਼: ਟੈਪੋ ਟਰੈਵਲਰ ਗੱਡੀ ਖੱਡ ’ਚ ਡਿੱਗੀ; 7 ਸੈਲਾਨੀ ਹਲਾਕ, 10 ਜ਼ਖ਼ਮੀ”

Leave a Reply

Subscription For Radio Chann Pardesi