ਆਈਐੱਮਐੱਫ ਨਾਲ ਸਮਝੌਤੇ ਬਾਰੇ ਲੈਣਦਾਰਾਂ ਨੂੰ ਜਾਣਕਾਰੀ ਦੇਵੇਗਾ ਸ੍ਰੀਲੰਕਾ
00

[ad_1]
ਕੋਲੰਬੋ, 18 ਸਤੰਬਰ
ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੀ ਸਰਕਾਰ ਆਰਥਿਕ ਪੁਨਰਗਠਨ ਲਈ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨਾਲ ਹੋਏ ਸਮਝੌਤੇ ਬਾਰੇ ਵਿਦੇਸ਼ੀ ਕਰਜ਼ਦਾਤਾਵਾਂ ਨੂੰ 23 ਸਤੰਬਰ ਨੂੰ ਜਾਣਕਾਰੀ ਦੇਵੇਗੀ। ਆਈਐੱਮਐੱਫ ਤੇ ਸ੍ਰੀਲੰਕਾ ਵਿਚਾਲੇ ਪਹਿਲੀ ਸਤੰਬਰ ਨੂੰ ਅਧਿਕਾਰੀ ਪੱਧਰ ਦਾ ਸਮਝੌਤਾ ਹੋਇਆ ਸੀ ਜਿਸ ਦਾ ਉਦੇਸ਼ ਦੇਸ਼ ਦੀਆਂ ਆਰਥਿਕ ਨੀਤੀਆਂ ਨੂੰ ਸਮਰਥਨ ਦੇਣਾ ਹੈ। ਕਰਜ਼ਾ ਪੁਨਰਗਠਨ ਸਲਾਹਕਾਰ ਕਲਿਫੋਰਡ ਚਾਂਸ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿੱਚ ਕਿਹਾ, ‘‘ਸ੍ਰੀਲੰਕਾ ਵਿਦੇਸ਼ੀ ਕਰਜ਼ਾਦਾਤਾਵਾਂ ਸਾਹਮਣੇ 23 ਸਤੰਬਰ ਨੂੰ ਆਨਲਾਈਨ ਪੇਸ਼ਕਾਰੀ ਦੇਵੇਗਾ। ਇਸ ਵਿੱਚ ਉਨ੍ਹਾਂ ਨੂੰ ਆਈਐੱਮਐੱਫ ਦੇ ਨਾਲ ਹੋਏ ਸਮਝੌਤੇ ਅਤੇ ਹਾਲ ਦੇ ਆਰਥਿਕ ਘਟਨਾਕ੍ਰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।’’ -ਪੀਟੀਆਈ
[ad_2]
-
Previous ਵਸੂਲੀ ਕੇਸ: ਦਿੱਲੀ ਪੁਲੀਸ ਵੱਲੋਂ ਜੈਕੁਲਿਨ ਫਰਨਾਂਡੇਜ਼ ਨੂੰ ਮੁੜ ਸੰਮਨ
-
Next ਗੁਜਰਾਤ ਵਿੱਚ ਹਾਰ ਦੇ ਡਰ ਤੋਂ ‘ਆਪ’ ਨੂੰ ਦਰੜਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਕੇਜਰੀਵਾਲ
0 thoughts on “ਆਈਐੱਮਐੱਫ ਨਾਲ ਸਮਝੌਤੇ ਬਾਰੇ ਲੈਣਦਾਰਾਂ ਨੂੰ ਜਾਣਕਾਰੀ ਦੇਵੇਗਾ ਸ੍ਰੀਲੰਕਾ”