ਪੰਜਾਬ ਵਿੱਚ ਚੰਗੇ ਵਿਹਾਰ ਵਾਲੇ ਕੈਦੀ ਆਪਣੀ ਪਤਨੀ ਨਾਲ ਜੇਲ੍ਹ ਵਿਚ ਬਿਤਾ ਸਕਣਗੇ ਸਮਾਂ
00
[ad_1]
ਚੰਡੀਗੜ੍ਹ, 20 ਸਤੰਬਰ
ਪੰਜਾਬ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਕੈਦੀ ਹੁਣ ਕੁਝ ਸਮਾਂ ਆਪਣੀ ਪਤਨੀ ਨਾਲ ਬਤੀਤ ਕਰ ਸਕਣਗੇ। ਇਹ ਸਹੂਲਤ ਸਿਰਫ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਜੇਲ੍ਹ ਵਿਚ ਚੰਗਾ ਵਿਹਾਰ ਦਿਖਾਇਆ ਹੋਵੇਗਾ। ਸੂਬੇ ਦੇ ਜੇਲ੍ਹ ਵਿਭਾਗ ਨੇ ਇਹ ਸਹੂਲਤ ਅੱਜ ਤੋਂ ਕਈ ਜੇਲ੍ਹਾਂ ਵਿਚ ਸ਼ੁਰੂ ਕੀਤੀ ਹੈ। ਇਹ ਸੇਵਾ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣਾ ਗਿਆ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜੇਲ੍ਹ ਤੇ ਬਠਿੰਡਾ ਦੀ ਮਹਿਲਾ ਜੇਲ੍ਹ ਵਿਚ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਇਹ ਸਹੂਲਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਗੈਂਗਸਟਰਾਂ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੰਗਾ ਵਿਹਾਰ ਕਰਨ ਵਾਲੇ ਕੈਦੀਆਂ ਲਈ ਇਕ ਕਮਰਾ ਰੱਖਿਆ ਗਿਆ ਹੈ ਜਿਸ ਵਿਚ ਕੈਦੀ ਆਪਣੀ ਪਤਨੀ ਨਾਲ ਦੋ ਘੰਟੇ ਬਿਤਾ ਸਕਣਗੇ। ਇਸ ਕਮਰੇ ਵਿਚ ਪਖਾਨੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਏਜੰਸੀ
[ad_2]
- Previous ਵਿਸ਼ਵ ਬੈਂਕ ਵਲੋਂ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਕਰਜ਼ ਨੂੰ ਮਨਜ਼ੂਰੀ
- Next ਕੇਜਰੀਵਾਲ ਦੀ ਮੌਜੂਦਗੀ ਵਿੱਚ ਮੋਦੀ ਦੇ ਹੱਕ ’ਚ ਨਾਅਰੇਬਾਜ਼ੀ
0 thoughts on “ਪੰਜਾਬ ਵਿੱਚ ਚੰਗੇ ਵਿਹਾਰ ਵਾਲੇ ਕੈਦੀ ਆਪਣੀ ਪਤਨੀ ਨਾਲ ਜੇਲ੍ਹ ਵਿਚ ਬਿਤਾ ਸਕਣਗੇ ਸਮਾਂ”