ਪੁਲੀਸ ਨੂੰ ਰਿਸ਼ਵਤ ਦੇਣ ਲਈ ਲੋਕ ਧੀਆਂ ਵੇਚਣ ਲਈ ਮਜਬੂਰ: ਪ੍ਰੱਗਿਆ
00
[ad_1]
ਭੋਪਾਲ, 20 ਸਤੰਬਰ
ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਉਸ ਵੱਲੋਂ ਗੋਦ ਲਏ ਗਏ ਦੋ ਪਿੰਡਾਂ ਦੇ ਲੋਕ ਪੁਲੀਸ ਨੂੰ ਰਿਸ਼ਵਤ ਦੇਣ ਲਈ ਆਪਣੀਆਂ ਧੀਆਂ ਵੇਚਣ ਲਈ ਮਜਬੂਰ ਹਨ। ਅੱਜ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਠਾਕੁਰ ਨੇ ਕਿਹਾ ਕਿ ਉਸ ਵੱਲੋਂ ਗੋਦ ਲਏ ਪਿੰਡਾਂ ਦੇ ਲੋਕਾਂ ਕੋਲ ਰੋਜ਼ੀ-ਰੋਟੀ ਕਮਾਉਣ ਦਾ ਕੋਈ ਸਾਧਨ ਨਹੀਂ ਹੈ। ਵਾਇਰਲ ਹੋਈ ਵੀਡੀਓ ਵਿੱਚ ਠਾਕੁਰ ਕਹਿ ਰਹੀ ਹੈ, ‘‘ਉਹ (ਪਿੰਡ ਵਾਸੀ) ਰੋਜ਼ੀ-ਰੋਟੀ ਕਮਾਉਣ ਲਈ ਦੇਸੀ ਸ਼ਰਾਬ ਬਣਾ ਕੇ ਵੇਚਦੇ ਹਨ। -ਪੀਟੀਆਈ
[ad_2]
- Previous ਦਹਿਸ਼ਤੀ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
- Next ਯੂਕੇ ਹਿੰਸਾ: ਪੁਲੀਸ ਵੱਲੋਂ ਹੋਰ ਗੜਬੜੀ ਰੋਕਣ ਲਈ 47 ਗ੍ਰਿਫ਼ਤਾਰੀਆਂ
0 thoughts on “ਪੁਲੀਸ ਨੂੰ ਰਿਸ਼ਵਤ ਦੇਣ ਲਈ ਲੋਕ ਧੀਆਂ ਵੇਚਣ ਲਈ ਮਜਬੂਰ: ਪ੍ਰੱਗਿਆ”