Loader

ਹਸਪਤਾਲ ਦੇ ਨਵੀਨੀਕਰਨ ਲਈ ਖਰਚੇ ਜਾਣਗੇ 65 ਲੱਖ: ਬੈਂਸ

00
ਹਸਪਤਾਲ ਦੇ ਨਵੀਨੀਕਰਨ ਲਈ ਖਰਚੇ ਜਾਣਗੇ 65 ਲੱਖ: ਬੈਂਸ

[ad_1]

ਪੱਤਰ ਪ੍ਰੇਰਕ

ਕੀਰਤਪੁਰ ਸਾਹਿਬ, 25 ਸਤੰਬਰ

ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਹਸਪਤਾਲ ਦੇ ਨਵੀਨੀਕਰਨ ਲਈ 65 ਲੱਖ ਰੁਪਇਆ ਖਰਚ ਕਰ ਕੇ ਇਸ ਨੂੰ ਅਤਿ ਆਧੁਨਿਕ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਕੀਰਤਪੁਰ ਸਾਹਿਬ ਫੇਰੀ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਬਿਲਡਿੰਗ ਦਾ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਨਾ ਜਾਣਾ ਪਵੇ। ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਬਕਾ ਸਪੀਕਰ ਕੇਪੀ ਰਾਣਾ ਨੇ ਜੋ ਗਲਤੀਆਂ ਆਪਣੀ ਸਰਕਾਰ ਸਮੇਂ ਕੀਤੀਆਂ, ਉਨ੍ਹਾਂ ਦਾ ਖਮਿਆਜ਼ਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਹਰਵਿੰਦਰ ਸਿੰਘ ਢਾਹੇ, ਕਮਿੱਕਰ ਸਿੰਘ ਡਾਢੀ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ, ਸਰਬਜੀਤ ਸਿੰਘ ਭਟੋਲੀ ਪ੍ਰਧਾਨ ਟਰੱਕ ਯੂਨੀਅਨ ਸ੍ਰੀ ਕੀਰਤਪੁਰ ਸਾਹਿਬ, ਦਲਜੀਤ ਸਿੰਘ ਸਰਕਲ ਇੰਚਾਰਜ ਆਦਿ ਹਾਜ਼ਰ ਸਨ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਹਸਪਤਾਲ ਦੇ ਨਵੀਨੀਕਰਨ ਲਈ ਖਰਚੇ ਜਾਣਗੇ 65 ਲੱਖ: ਬੈਂਸ”

Leave a Reply

Subscription For Radio Chann Pardesi