ਛੱਤੀਸਗੜ੍ਹ: ਸੁਕਮਾ ਵਿੱਚ 7 ਨਕਸਲੀਆਂ ਵੱਲੋਂ ਆਤਮਸਮਰਪਣ
00
[ad_1]
ਸੁਕਮਾ, 29 ਸਤੰਬਰ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ 7 ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ। ਇਹ ਜਾਣਕਾਰੀ ਅੱਜ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੱਤੀ। ਸੁਕਮਾ ਦੇ ਪੁਲੀਸ ਕਪਤਾਨ (ਐੱਸਪੀ) ਸੁਨੀਲ ਸ਼ਰਮਾ ਨੇ ਦੱਸਿਆ ਕਿ ਨਕਸਲੀਆਂ ਨੇ ਸੂਬਾ ਸਰਕਾਰ ਦੀ ਮੁੜਵਸੇਬਾ ਨੀਤੀ ਅਤੇ ਜ਼ਿਲ੍ਹਾ ਪੁਲੀਸ ਦੀ ‘ਪੁਨਾ ਨਾਰਕੌਮ’ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਆਤਮਸਮਰਪਣ ਕੀਤਾ ਹੈ। ਉਨ੍ਹਾਂ ਦੱਸਿਆ, ‘‘ਇਹ ਸੱਤ ਨਕਸਲੀ ਥਾਣਾ ਭੇਜੀ ਅਧੀਨ ਇਲਾਕੇ ਵਿੱਚ ਸਰਗਰਮ ਸਨ। ਮਦਕਾਮ ਮਾਸਾ, ਮਾਂਡਵੀ ਹਿਰਮਾ, ਮਦਕਾਮ ਭੀਮਾ, ਮਦਕਾਮ ਬਾਂਦੀ, ਮਦਕਾਮ ਨੰਦਾ, ਸੋਡੀ ਜੋਗਾ ਅਤੇ ਲਛਿੰਦਰ ਕਥਿਤ ਤੌਰ ’ਤੇ ਕਈ ਵਾਰਦਾਤਾਂ ਵਿੱਚ ਸ਼ਾਮਲ ਸਨ।’’ -ਪੀਟੀਆਈ
[ad_2]
- Previous ਪੰਜਾਬ ਐਂਟੀ-ਗੈਂਗ ਟਾਸਕ ਫੋਰਸ ਵੱਲੋਂ ਦਵਿੰਦਰ ਬੰਬੀਹਾ ਗਰੋਹ ਦਾ ਮੈਂਬਰ ਨੀਰਜ ਚਸਕਾ ਜੰਮੂ ਤੋਂ ਗ੍ਰਿਫ਼ਤਾਰ
- Next ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਇਸਹਾਕ ਡਾਰ ਭਗੌੜਿਆਂ ਦੀ ਸੂਚੀ ’ਚੋਂ ਬਾਹਰ
0 thoughts on “ਛੱਤੀਸਗੜ੍ਹ: ਸੁਕਮਾ ਵਿੱਚ 7 ਨਕਸਲੀਆਂ ਵੱਲੋਂ ਆਤਮਸਮਰਪਣ”