Loader

ਭਾਰਤ ਜੋੜੋ ਯਾਤਰਾ ਨੂੰ ਕੇਰਲਾ ’ਚ ਭਰਵਾਂ ਹੁੰਗਾਰਾ

00
ਭਾਰਤ ਜੋੜੋ ਯਾਤਰਾ ਨੂੰ ਕੇਰਲਾ ’ਚ ਭਰਵਾਂ ਹੁੰਗਾਰਾ

[ad_1]

ਮੱਲਾਪੁਰਮ (ਕੇਰਲਾ), 29 ਸਤੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਅੱਜ ਕੇਰਲਾ ਪੜਾਅ ਮੁਕੰਮਲ ਹੋ ਗਿਆ। ਯਾਤਰਾ ਭਲਕੇ ਕਰਨਾਟਕ ’ਚ ਦਾਖ਼ਲ ਹੋਵੇਗੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਘਰ ਉਥੇ ਹੁੰਦਾ ਹੈ ਜਿਥੇ ਪਿਆਰ ਮਿਲਦਾ ਹੈ ਅਤੇ ਕੇਰਲਾ ਮੇਰੇ ਲਈ ਘਰ ਵਰਗਾ ਹੈ। ਮੈਂ ਜਿੰਨਾ ਵੀ ਪਿਆਰ ਵੰਡਦਾ ਹਾਂ, ਮੈਨੂੰ ਲੋਕਾਂ ਤੋਂ ਹਮੇਸ਼ਾ ਕਈ ਗੁਣਾਂ ਵੱਧ ਪਿਆਰ ਮਿਲਦਾ ਹੈ। ਮੈਂ ਲੋਕਾਂ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ।’’ ਉਨ੍ਹਾਂ ਕਾਂਗਰਸ ਅਤੇ ਯੂਡੀਐੱਫ ਵਰਕਰਾਂ, ਕੇਰਲਾ ਪੁਲੀਸ, ਮੀਡੀਆ ਅਤੇ ਯਾਤਰਾ ਨਾਲ ਜੁੜਨ ਵਾਲੇ ਹਰੇਕ ਵਿਅਕਤੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ। ਯਾਤਰਾ ਦੌਰਾਨ ਹਾਜ਼ਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੌਮੀ ਤਾਲਮੇਲ ਅਧਿਕਾਰੀ ਦਿਗਵਿਜੈ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਹੋਰ ਸੂਬਿਆਂ ਦੀਆਂ ਕਾਂਗਰਸ ਕਮੇਟੀਆਂ ਨੂੰ ਕੇਰਲਾ ਆ ਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੰਮ ਤੋਂ ਸਿੱਖਣਾ ਚਾਹੀਦਾ ਹੈ। ਇਕ ਹੋਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕੇਰਲਾ ਦੇ ਲੋਕਾਂ ਤੋਂ ਮਿਲੇ ਹੁੰਗਾਰੇ ਨੂੰ ਉਤਸ਼ਾਹਜਨਕ ਦੱਸਿਆ ਤੇ ਕਿਹਾ ਕਿ ਸਾਰੇ ਭਾਰਤ ਯਾਤਰੀਆਂ ਨੇ ਕਿਸ਼ਤੀ ਦੌੜ ਦਾ ਆਨੰਦ ਮਾਣਿਆ।  ਹੁਣ ਯਾਤਰਾ ਸ਼ੁੱਕਰਵਾਰ ਨੂੰ ਕਰਨਾਟਕ ’ਚ ਦਾਖ਼ਲ ਹੋਵੇਗੀ। -ਪੀਟੀਆਈ

ਰਾਜਪਾਲਾਂ ਰਾਹੀਂ ਗ਼ੈਰ-ਭਾਜਪਾ ਸਰਕਾਰਾਂ ਨੂੰ ਨਿਸ਼ਾਨਾ ਬਣਾ ਰਿਹੈ ਕੇਂਦਰ: ਰਾਹੁਲ 

ਗੁਡਾਲੂਰ (ਤਾਮਿਲ ਨਾਡੂ): ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਰਾਜਪਾਲ ਦਫ਼ਤਰਾਂ ਦੀ ਵਰਤੋਂ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਦੇਸ਼ ਵਿੱਚ ਆਪਣਾ ਇੱਕ ਦੇਸ਼, ਇੱਕ ਭਾਸ਼ਾ ਨੀਤੀ ਦਾ ਏਜੰਡਾ ਅੱਗੇ ਵਧਾਇਆ ਜਾ ਰਿਹਾ ਹੈ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਸਰਕਾਰਾਂ ਦਾ ਤਖ਼ਤਾ ਪਲਟਣ ਲਈ ਰਾਜਪਾਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱੱਥੇ ਇੱਕ ਰੈਲੀ ਦੌਰਾਨ ਉਨ੍ਹਾਂ ਸਵਾਲ ਕੀਤਾ, ‘‘ਰਾਜਪਾਲਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਸੂੁਬਾ ਸਰਕਾਰਾਂ ਵਿੱਚ ਦਖਲਅੰਦਾਜ਼ੀ ਦਾ ਕੀ ਅਧਿਕਾਰ ਹੈ? ਕੀ ਉਹ ਲੋਕਾਂ ਵੱਲੋਂ ਚੁਣੇ ਹੋਏ ਹਨ?’’ ਪੀਟੀਆਈ

ਕਰਨਾਟਕ ਵਿੱਚ ਯਾਤਰਾ ਦੇ ਪੋਸਟਰ ਪਾਟੇ ਹੋਏ ਮਿਲੇ 

ਬੰਗਲੂਰੂ: ਚਾਮਰਾਜਨਗਰ ਜ਼ਿਲ੍ਹੇ ਦੇ ਗੁੰਡੁਨਪੇਟ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਸਵਾਗਤ ’ਚ ਲਾਏ ਗਏ ਕੁਝ ਪੋਸਟਰ ਪਾਟੇ ਹੋਏ ਮਿਲੇ। ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ 40 ਫ਼ੀਸਦੀ ਕਮਿਸ਼ਨ ਵਾਲੀ ਬੋਮੱਈ ਸਰਕਾਰ ਯਾਤਰਾ ਦੇ ਕਰਨਾਟਕ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਿੱਲ ਗਈ ਹੈ। ਕਾਂਗਰਸ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਭਾਜਪਾ ਦੀ ‘ਭਾਰਤ ਤੋੜੋ ਟੀਮ’ ਦੇ ਭਾੜੇ ਦੇ ਗੁੰਡੇ ਪੋਸਟਰਾਂ ਨੂੰ ਪਾੜਨ ਅਤੇ ਨਸ਼ਟ ਕਰਨ ਦੇ ਕੰਮ ’ਚ ਲੱਗ ਗਏ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਨਾਬਰਾਬਰੀ ਅਤੇ ਵੰਡੀਆਂ ਪਾਉਣ ਖ਼ਿਲਾਫ਼ ਚੱਲ ਰਹੀ ਜੰਗ ਨੂੰ ਕਦੇ ਵੀ ਨਹੀਂ ਰੋਕਿਆ ਜਾ ਸਕਦਾ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਕੁਝ ਪੋਸਟਰ ਪਾੜੇ ਗਏ ਹਨ ਅਤੇ ਕੁਝ ਨੂੰ ਸਾੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਅਜਿਹੇ ਹਥਕੰਡਿਆਂ ਨਾਲ ਡਰਾਇਆ ਨਹੀਂ ਜਾ ਸਕਦਾ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਭਾਰਤ ਜੋੜੋ ਯਾਤਰਾ ਨੂੰ ਕੇਰਲਾ ’ਚ ਭਰਵਾਂ ਹੁੰਗਾਰਾ”

Leave a Reply

Subscription For Radio Chann Pardesi