ਬਲੋਚਿਸਤਾਨ ਧਮਾਕੇ ’ਚ ਇੱਕ ਹਲਾਕ, 20 ਜ਼ਖ਼ਮੀ
00
[ad_1]
ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਬਾਜ਼ਾਰ ਵਿਚਲੀ ਇੱਕ ਦੁਕਾਨ ’ਚ ਅੱਜ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਇੱਥੋਂ ਦੇ ਕੋਹਲੂ ਸ਼ਹਿਰ ਦੇ ਬਾਜ਼ਾਰ ਦੀ ਇੱਕ ਮਠਿਆਈ ਦੀ ਦੁਕਾਨ ’ਚ ਵਾਪਰੀ। ਕੋਹਲੂ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਅਧਿਕਾਰੀ ਅਸਗ਼ਰ ਮਾਰੀ ਨੇ ਕਿਹਾ ਕਿ ਹਸਪਤਾਲ ’ਚ 21 ਜਣਿਆਂ ਨੂੰ ਜ਼ਖ਼ਮੀ ਹਾਲਤ ’ਚ ਲਿਆਂਦਾ ਗਿਆ ਸੀ ਜਿਨ੍ਹਾਂ ’ਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ 10 ਹੋਰ ਦੀ ਹਾਲਤ ਗੰਭੀਰ ਹੈ। ਫਿਲਹਾਲ ਕਿਸੇ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਇੱਕ ਮਸਜਿਦ ਨੇੜੇ ਖੁੱਲ੍ਹੇ ਮੈਦਾਨ ’ਚ ਜੁਮੇ ਦੀ ਨਮਾਜ਼ ਤੋਂ ਕੁਝ ਮਿੰਟ ਪਹਿਲਾਂ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਦਿੱਤਾ। ਇਸ ਹਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -ਪੀਟੀਆਈ
[ad_2]
- Previous ਚੰਡੀਗੜ੍ਹ 6 ਤੋਂ 8 ਅਕਤੂਬਰ ਤੱਕ ਕਰੇਗਾ ‘ਏਅਰ ਫੋਰਸ ਸ਼ੋਅ’ ਦੀ ਮੇਜ਼ਬਾਨੀ
- Next ਭੰਡਾਰੀ ਨੇ ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਬਾਰੇ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ
0 thoughts on “ਬਲੋਚਿਸਤਾਨ ਧਮਾਕੇ ’ਚ ਇੱਕ ਹਲਾਕ, 20 ਜ਼ਖ਼ਮੀ”