Loader

ਮਹਾਰਾਸ਼ਟਰ: ਟਿਟਵਾਲਾ ਰੇਲਵੇ ਸਟੇਸ਼ਨ ’ਤੇ ਯਾਤਰੀ ਕੋਲੋਂ 56 ਲੱਖ ਰੁਪਏ ਤੇ ਸੋਨੇ ਦੇ ਬਿਸਕੁਟ ਬਰਾਮਦ

00
ਮਹਾਰਾਸ਼ਟਰ: ਟਿਟਵਾਲਾ ਰੇਲਵੇ ਸਟੇਸ਼ਨ ’ਤੇ ਯਾਤਰੀ ਕੋਲੋਂ 56 ਲੱਖ ਰੁਪਏ ਤੇ ਸੋਨੇ ਦੇ ਬਿਸਕੁਟ ਬਰਾਮਦ

[ad_1]

ਠਾਣੇ, 3 ਅਕਤੂਬਰ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਟਿਟਵਾਲਾ ਰੇਲਵੇ ਸਟੇਸ਼ਨ ’ਤੇ ਇਕ ਯਾਤਰੀ ਦੇ ਬੈਗ ਵਿੱਚੋਂ 56 ਲੱਖ ਰੁਪਏ ਨਕਦ ਅਤੇ ਦੋ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ। ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਨਕਦੀ ਅਤੇ ਸੋਨੇ ਦੇ ਬਿਸਕੁਟ ਅਗਲੇਰੀ ਜਾਂਚ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ। ਆਰਪੀਐੱਫ ਟੀਮ ਨੇ 1 ਅਕਤੂਬਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਸ਼ੱਕੀ ਤੌਰ ’ਤੇ ਘੁੰਮ ਰਹੇ ਗਣੇਸ਼ ਮੰਡਲ ਨੂੰ ਹਿਰਾਸਤ ’ਚ ਲਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 56 ਲੱਖ ਰੁਪਏ ਨਕਦ ਅਤੇ 1,15,16,903 ਰੁਪਏ ਮੁੱਲ ਦੇ ਦੋ ਸੋਨੇ ਦੇ ਬਿਸਕੁਟ ਬਰਾਮਦ ਹੋਏ। ਗਣੇਸ਼ ਮੰਡਲ ਨੇ ਆਰਪੀਐੱਫ ਕੋਲ ਖੁਲਾਸਾ ਕੀਤਾ ਕਿ ਉਹ ਪੁਸ਼ਪਕ ਐਕਸਪ੍ਰੈੱਸ ਵਿੱਚ ਲਖਨਊ ਤੋਂ ਇੱਥੇ ਆਇਆ ਸੀ। ਉਸ ਨੇ ਨਕਦੀ ਅਤੇ ਸੋਨੇ ਦੇ ਬਿਸਕੁਟਾਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਮਹਾਰਾਸ਼ਟਰ: ਟਿਟਵਾਲਾ ਰੇਲਵੇ ਸਟੇਸ਼ਨ ’ਤੇ ਯਾਤਰੀ ਕੋਲੋਂ 56 ਲੱਖ ਰੁਪਏ ਤੇ ਸੋਨੇ ਦੇ ਬਿਸਕੁਟ ਬਰਾਮਦ”

Leave a Reply

Subscription For Radio Chann Pardesi