ਮੋਦੀ ਵੱਲੋਂ ਯੂਕਰੇਨੀ ਰਾਸ਼ਟਰਪਤੀ ਨਾਲ ਗੱਲਬਾਤ
00
[ad_1]
ਨਵੀਂ ਦਿੱਲੀ, 4 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੰਗ ਯੂਕਰੇਨ ਵਿਵਾਦ ਮਸਲੇ ਦਾ ਹੱਲ ਨਹੀਂ ਹੋ ਸਕਦੀ। ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਸ਼ਾਂਤੀ ਯਤਨਾਂ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਤਿਆਰ ਹੈ।
ਉਨ੍ਹਾਂ ਇਸ ਮੁੱਦੇ ਨੂੰ ਵੀ ਉਭਾਰਿਆ ਕਿ ਪ੍ਰਮਾਣੂ ਪਲਾਂਟਾਂ ਨੂੰ ਖ਼ਤਰੇ ਵਿੱਚ ਪਾਉਣ ਦੇ ਨਤੀਜੇ ਤਬਾਹਕੁਨ ਹੋ ਸਕਦੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਨੇ ਰੂਸ ਤੇ ਯੂਕਰੇਨ ਨੂੰ ਆਪਸੀ ਦੁਸ਼ਮਣੀ ਖ਼ਤਮ ਕਰਨ ਅਤੇ ਗੱਲਬਾਤ ਤੇ ਕੂਟਨੀਤਕ ਰਾਹ ਅਪਣਾਉਣ ਦੇ ਆਪਣੇ ਸੱਦੇ ਨੂੰ ਮੁੜ ਦੁਹਰਾਇਆ। -ਪੀਟੀਆਈ
[ad_2]
- Previous ਕਾਲੇ ਧਨ ਨੂੰ ਸਫ਼ੈਦ ਕਾਰਨ ਦਾ ਮਾਮਲਾ: ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਜ਼ਮਾਨਤ ਦਿੱਤੀ
- Next ਸਟਰੀਟ ਲਾਈਟ ਘੁਟਾਲਾ: ਕੈਪਟਨ ਅਮਰਿੰਦਰ ਸਿੰਘ ਦਾ ਸਾਬਕਾ ਓਐੱਸਡੀ ਨਾਮਜ਼ਦ
0 thoughts on “ਮੋਦੀ ਵੱਲੋਂ ਯੂਕਰੇਨੀ ਰਾਸ਼ਟਰਪਤੀ ਨਾਲ ਗੱਲਬਾਤ”