Loader

ਅਮਰੀਕਾ ਵਿੱਚ ਨੂੰਹ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

00
ਅਮਰੀਕਾ ਵਿੱਚ ਨੂੰਹ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

[ad_1]

ਸਾਂ ਫਰਾਂਸਿਸਕੋ, 7 ਅਕਤੂਬਰ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕਨ ਵਿਅਕਤੀ ਨੂੰ ਨੂੰਹ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸ਼ੀਤਲ ਸਿੰਘ ਦੋਸਾਂਝ (74) ਆਪਣੀ ਨੂੰਹ ਗੁਰਪ੍ਰੀਤ ਕੌਰ ਦੋਸਾਂਝ ਨਾਲ ਆਪਣੇ ਪੁੱਤ ਨੂੰ ਤਲਾਕ ਦੇਣ ਦੇ ਇਰਾਦੇ ਤੋਂ ਖਫ਼ਾ ਸੀ। ਈਸਟ ਬੇਅ ਟਾਈਮਜ਼ ਅਨੁਸਾਰ ਸ਼ੀਤਲ ਨੇ ਪਿਛਲੇ ਹਫ਼ਤੇ ਦੱਖਣੀ ਸਾਂ ਹੋਜ਼ੇ ਦੇ ਵਾਲਮਾਰਟ ਦੀ ਪਾਰਕਿੰਗ ਵਿੱਚ ਨੂੰਹ ਦੀ ਹੱਤਿਆ ਕਰ ਦਿੱਤੀ ਸੀ। ਗੁਰਪ੍ਰੀਤ ਕੌਰ ਇਸੇ ਵਾਲਮਾਰਟ ਵਿੱਚ ਕੰਮ ਕਰਦੀ ਸੀ। ਪੁਲੀਸ ਪੜਤਾਲ ਦੌਰਾਨ ਪਤਾ ਲੱਗਿਆ ਕਿ ਪੀੜਤ ਨੇ ਮੌਤ ਤੋਂ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ ਸੀ ਕਿ ਉਸ ਦਾ ਸਹੁਰਾ ਉਸ ਨੂੰ ਮਾਰਨ ਲਈ ਲੱਭ ਰਿਹਾ ਹੈ ਅਤੇ ਉਹ ਡਰੀ ਹੋਈ ਹੈ। ਫੋਨ ਤੋਂ ਪੰਜ ਘੰਟੇ ਬਾਅਦ ਵਾਲਮਾਰਟ ਦੇ ਕਰਮਚਾਰੀ ਨੂੰ ਗੁਰਪ੍ਰੀਤ ਦੀ ਲਾਸ਼ ਪਾਰਕਿੰਗ ਏਰੀਏ ਵਿੱਚ ਖੜ੍ਹੀ ਕਾਰ ਵਿੱਚੋਂ ਮਿਲੀ। ਉਸ ਦੇ ਦੋ ਗੋਲੀਆਂ ਲੱਗੀਆਂ ਹੋਈਆਂ ਸਨ। ਪੁਲੀਸ ਅਨੁਸਾਰ ਗੁਰਪ੍ਰੀਤ ਦੇ ਰਿਸ਼ਤੇਦਾਰ ਨੂੰ ਜਾਂਚ ਪੜਤਾਲ ਦੌਰਾਨ ਦੱਸਿਆ ਕਿ ਉਹ ਸਾਂ ਹੋਜ਼ੇ ਵਿੱਚ ਰਹਿੰਦੀ ਸੀ, ਜਦ ਕਿ ਉਸ ਦਾ ਪਤੀ ਅਤੇ ਸਹੁਰਾ ਫਰੈਜ਼ਨੋ ਵਿੱਚ ਰਹਿੰਦੇ ਸਨ। ਉਹ ਆਪਣੇ ਪਤੀ ਨੂੰ ਤਲਾਕ ਦੇਣ ਜਾ ਰਹੀ ਸੀ, ਜਿਸ ਤੋਂ ਸਹੁਰਾ ਗੁੱਸੇ ਸੀ। ਸਾਂਟਾ ਕਲਾਰਾ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਵਿੱਚ ਬੁੱਧਵਾਰ ਨੂੰ ਕਤਲ ਸਬੰਧੀ ਦਰਜ ਕੀਤੇ ਗਏ ਕੇਸ ਅਨੁਸਾਰ ਪੁਲੀਸ ਨੇ ਮੁਲਜ਼ਮ ਸ਼ੀਤਲ ਸਿੰਘ ਦੋਸਾਂਝ ਨੂੰ ਅਗਲੇ ਦਿਨ ਫਰੈਜ਼ਨੋ ਸਥਿਤ ਉਸ ਦੇ ਘਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਅਤੇ ਮੌਕੇ ਤੋਂ 22 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi