Loader

ਮਾਪਿਆਂ ਨੂੰ ਦੱਸੇ ਬਗ਼ੈਰ 13 ਸਾਲਾ ਜੁਆਕ ਯੂ-ਟਿਊਬਰ ਨੂੰ ਮਿਲਣ 250 ਕਿਲੋਮੀਟਰ ਸਾਈਕਲ ’ਤੇ ਦਿੱਲੀ ਗਿਆ

00
ਮਾਪਿਆਂ ਨੂੰ ਦੱਸੇ ਬਗ਼ੈਰ 13 ਸਾਲਾ ਜੁਆਕ ਯੂ-ਟਿਊਬਰ ਨੂੰ ਮਿਲਣ 250 ਕਿਲੋਮੀਟਰ ਸਾਈਕਲ ’ਤੇ ਦਿੱਲੀ ਗਿਆ

[ad_1]

ਜੈਸਮੀਨ ਭਾਰਦਵਾਜ

ਨਾਭਾ, 8 ਅਕਤੂਬਰ

4 ਅਕਤੂਬਰ ਤੋਂ ਲਾਪਤਾ 13 ਸਾਲਾ ਜੁਆਕ 7 ਅਕਤੂਬਰ ਸ਼ਾਮ ਨੂੰ ਦਿੱਲੀ ਤੋਂ ਬਰਾਮਦ ਹੋਇਆ, ਜੋ 250 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਯੂ-ਟਿਊਬਰ ਨੂੰ ਘਰੇ ਬਿਨ੍ਹਾਂ ਦੱਸੇ ਮਿਲਣ ਚਲਾ ਗਿਆ ਸੀ। ਇਹ ਬੱਚਾ 4 ਅਕਤੂਬਰ ਨੂੰ ਘਰੋਂ ਸਕੂਲ ਗਿਆ ਪਰ ਸਕੂਲ ਜਾਣ ਦੀ ਥਾਂ ਉਸ ਨੇ ਸਾਈਕਲ ਦਿੱਲੀ ਵੱਲ ਤੋਰ ਲਈ। ਤਿੰਨ ਦਿਨ ਪਰਿਵਾਰ ਨੇ ਜਾਗ ਕੇ ਥਾਂ-ਥਾਂ ਪੁਲੀਸ ਨਾਲ ਸੀਸੀਟੀਵੀ ਘੋਖੇ ਤੇ ਅਖੀਰ 7 ਅਕਤੂਬਰ ਨੂੰ ਦਿੱਲੀ ਯੂ-ਟਿਊਬਰ ਦੇ ਘਰ ਹੇਠਾਂ ਸਾਈਕਲ ਖੜੀ ਦੇਖੀ ਤੇ ਸ਼ਾਮ ਨੂੰ ਦਿੱਲੀ ਪੁਲੀਸ ਨੇ ਉਸ ਨੂੰ ਕਿਸੇ ਰੇਲਵੇ ਸਟੇਸ਼ਨ ਕੋਲੋਂ ਬਰਾਮਦ ਕੀਤਾ। ਯੂ-ਟਿਊਬਰ ਨਿਸ਼ਚੇ ਮੱਲ੍ਹਣ ਭਾਰਤ ’ਚ ਨਹੀਂ ਸੀ ਪਰ ਉਸ ਨੇ ਵੀਡੀਓ ਪਾ ਕੇ ਬੱਚੇ ਨੂੰ ਘਰੇ ਸੰਪਰਕ ਕਰਨ ਲਈ ਵੀ ਕਿਹਾ ਪਰ ਬੱਚੇ ਕੋਲ ਮੋਬਾਈਲ ਨਹੀਂ ਸੀ। ਰਸਤੇ ’ਚ ਕਈ ਥਾਵੇਂ ਸੀਸੀਟੀਵੀ ’ਚ ਉਹ ਸਾਈਕਲ ’ਤੇ ਜਾਂਦਾ ਦਿਖਾਈ ਦਿੱਤਾ। ਪੁਲੀਸ ਅਤੇ ਘਰਦਿਆਂ ਨੂੰ ਉਸ ਦੇ ਦਿੱਲੀ ਜਾਣ ਬਾਰੇ ਸ਼ੱਕ ਉਦੋਂ ਹੋਇਆ, ਜਦੋਂ ਉਨ੍ਹਾਂ ਨੇ ਘਰਦੇ ਫੋਨ ’ਚ ਉਸ ਦੀ ਵੀਡੀਓ ਹਿਸਟਰੀ ਦੇਖੀ। ਉਸ ਵੱਲੋਂ ਜੋ ਆਖਰੀ ਵੀਡੀਓ ਦੇਖੀ ਗਈ ਸੀ ਉਸ ਵਿੱਚ ਨਿਸ਼ਚੇ ਮੱਲ੍ਹਣ ਦਾ ਕੋਈ ਫੈਨ 1200 ਕਿਲੋਮੀਟਰ ਸਾਈਕਲ ਚਲਾ ਕੇ ਉਸ ਨੂੰ ਮਿਲਣ ਪਹੁੰਚਿਆ ਸੀ, ਜਿਸਦਾ ਨਿਸ਼ਚੇ ਨੇ ਭਰਵਾਂ ਸੁਆਗਤ ਕੀਤਾ ਸੀ। ਬੱਚਾ ਸਲਾਮਤ ਮਿਲਣ ‘ਤੇ ਘਰਦਿਆਂ ਨੂੰ ਸ਼ੁਕਰ ਮਨਾਇਆ ਤੇ ਉਸ ਦੇ ਪਿਤਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਦੌਰਾਨ ਬੱਚਾ ਰਾਤਾਂ ਨੂੰ ਕਿਥੇ ਰਿਹਾ ਇਸ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੈ ਕਿਉਕਿ ਬੱਚਾ ਸਿਰਫ ਆਪਣੇ ਨਾਨਾ ਨੂੰ ਮਿਲਿਆ ਹੈ ਤੇ ਪੁਲੀਸ ਵੱਲੋ ਬਿਆਨ ਦਰਜ ਕਰਨ ਪਿੱਛੋਂ ਉਸ ਨੇ ਘਰੇ ਪਹੁੰਚਣਾ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi