Loader

ਗੁਜਰਾਤ ਦੇ ਕਾਂਗਰਸੀ ਵਿਧਾਇਕ ’ਤੇ ਹਮਲਾ

00
ਗੁਜਰਾਤ ਦੇ ਕਾਂਗਰਸੀ ਵਿਧਾਇਕ ’ਤੇ ਹਮਲਾ

[ad_1]

ਨਵਸਾਰੀ, 9 ਅਕਤੂਬਰ

ਗੁਜਰਾਤ ਤੋਂ ਕਾਂਗਰਸੀ ਵਿਧਾਇਕ ਅਤੇ ਆਦਿਵਾਸੀ ਨੇਤਾ ਆਨੰਤ ਪਟੇਲ ਨਵਸਾਰੀ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਭਾਜਪਾ ਦੇ ਇੱਕ ਸਥਾਨਕ ਆਗੂ ਅਤੇ ਉਸ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਸ਼ਾਮ ਵੇਲੇ ਵਾਪਰੀ ਅਤੇ ਇਸ ਸਬੰਧੀ ਅੱਜ ਤੜਕੇ ਖੇਰਗਾਮ ਥਾਣੇ ਵਿੱਚ ਭਾਜਪਾ ਆਗੂ ਸਣੇ 50 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਵਿੱਚ ਪਟੇਲ ਨੇ ਦੋਸ਼ ਲਾਇਆ ਕਿ ਗਰਬਾ ਸਮਾਰੋਹ ਵਿੱਚ ਉਸ ਦੇ ਸਮਰਥਨ ਵਿੱਚ ਇੱਕ ਗਾਣਾ ਗਾਏ ਜਾਣ ਤੋਂ ਭਾਜਪਾ ਦੇ ਸਥਾਨਕ ਆਗੂ ਅਤੇ ਜ਼ਿਲ੍ਹਾ ਪੰਚਾਇਤ ਮੁਖੀ ਬਾਬੂ ਅਹੀਰ ਖਫ਼ਾ ਹੋ ਗਏ, ਜਿਸ ਮਗਰੋਂ ਅਹੀਰ ਨੇ ਸਮਰਥਕਾਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਟੇਲ ’ਤੇ ਹਮਲੇ ਦੀ ਨਿਖੇਧੀ ਕੀਤੀ ਅਤੇ ਦਾਅਵਾ ਕੀਤਾ ਕਿ ਇਹ ‘ਭਾਜਪਾ ਸਰਕਾਰ ਦੇ ਗੁੱਸੇ ਦਾ’ ਨਤੀਜਾ ਹੈ। ਪਟੇਲ ਗੁਜਰਾਤ ਵਿੱਚ ਕੇਂਦਰ ਦੇ ਪਾਰ-ਤਾਪੀ-ਨਰਮਦਾ ਸੰਪਰਕ ਪ੍ਰਾਜੈਕਟ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ ਭਾਜਪਾ ਨੇ ਹਮਲੇ ਬਾਰੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਕਰਵਾਉਣ ਦੀ ਲੋੜ ਹੈ ਕਿ ਇਹ ਹਮਦਰਦੀ ਹਾਸਲ ਕਰਨ ਲਈ ਕੀਤਾ ਗਿਆ ਸਟੰਟ ਤਾਂ ਨਹੀਂ ਹੈ।

ਐੱਫਆਈਆਰ ਅਨੁਸਾਰ ਨਵਸਾਰੀ ਦੇ ਵਾਂਸਦਾ ਤੋਂ ਵਿਧਾਇਕ ਪਟੇਲ ’ਤੇ ਕਰੀਬ 50 ਲੋਕਾਂ ਦੇ ਸਮੂਹ ਨੇ ਖੇਰਗਾਮ ਵਿੱਚ ਉਦੋਂ ਹਮਲਾ ਕੀਤਾ, ਜਦੋਂ ਉਹ ਸਮਾਗਮ ਮਗਰੋਂ ਗੱਡੀ ਵਿੱਚ ਬੈਠ ਕੇ ਇੱਕ ਮੀਟਿੰਗ ਲਈ ਜਾ ਰਹੇ ਸਨ। ਗੁਜਰਾਤ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਰਾਮ ਰਾਠਵਾ, ਅਮਿਤ ਚਾਵੜਾ ਅਤੇ ਵਿਧਾਇਕ ਚੰਦਰਿਕਾ ਬਾਰਿਆ ਨੇ ਹਸਪਤਾਲ ਵਿੱਚ ਪਟੇਲ ਦਾ ਹਾਲ ਜਾਣਿਆ।  -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi