ਕਰਨ ਅਡਾਨੀ ਕਰਨਗੇ ਦਬੁਰਜੀ ਸੀਮਿੰਟ ਫੈਕਟਰੀ ਦਾ ਦੌਰਾ
00
[ad_1]
ਜਗਮੋਹਨ ਸਿੰਘ
ਘਨੌਲੀ, 10 ਅਕਤੂਬਰ
ਅੰਬੂਜਾ ਸੀਮਿੰਟ ਲਿਮ. ਕੰਪਨੀ ਦੇ ਮਾਲਕ ਗੌਤਮ ਅਡਾਨੀ ਦੇ ਬੇਟੇ ਕਰਨ ਅਡਾਨੀ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਦਬੁਰਜੀ ’ਚ ਸਥਿਤ ਸੀਮਿੰਟ ਫੈਕਟਰੀ ਦੇਖਣ ਲਈ ਆ ਰਹੇ ਹਨ। ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਪੁਲੀਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉੱਧਰ ਅਪਰੈਲ ਮਹੀਨੇ ਤੋਂ ਸੀਮਿੰਟ ਫੈਕਟਰੀ ਖ਼ਿਲਾਫ਼ ਪੱਕਾ ਧਰਨਾ ਲਗਾਈ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਅਡਾਨੀ ਨੂੰ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕਰਨ ਅਡਾਨੀ ਇੱਥੇ ਫੈਕਟਰੀ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰਨਗੇ।
[ad_2]
- Previous ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲੇ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ: ਜੈਸ਼ੰਕਰ
- Next ਦਾਸਨਾ ਦੇਵੀ ਮੰਦਰ ਦੇ ਪੁਜਾਰੀ ਨਰਸਿੰਘਾਨੰਦ ਵੱਲੋਂ ਅਦਾਲਤ ਅੱਗੇ ਆਤਮ ਸਮਰਪਣ, ਜ਼ਮਾਨਤ ਮਿਲੀ
0 thoughts on “ਕਰਨ ਅਡਾਨੀ ਕਰਨਗੇ ਦਬੁਰਜੀ ਸੀਮਿੰਟ ਫੈਕਟਰੀ ਦਾ ਦੌਰਾ”