Loader

ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲੇ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ: ਜੈਸ਼ੰਕਰ

00
ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲੇ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ: ਜੈਸ਼ੰਕਰ

[ad_1]

ਕੈਨਬਰਾ, 10 ਅਕਤੂਬਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਵੱਖਵਾਦੀ ਤਾਕਤਾਂ ਨਾਲ ਸਬੰਧਤ ਮੁੱਦਾ ਹਮੇਸ਼ਾ ਚੁੱਕਿਆ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਕਿ ਇੱਕ ਜਮਹੂਰੀ ਸਮਾਜ ’ਚ ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲਿਆਂ ਵੱਲੋਂ ਆਜ਼ਾਦੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ 13ਵੀਂ ‘ਵਿਦੇਸ਼ ਮੰਤਰੀਆਂ ਦੀ ਰੂਪਰੇਖਾ ਵਾਰਤਾ’ (ਐਫਐੱਮਐਫਡੀ) ਤੋਂ ਬਾਅਦ ਇੱਕ ਸਾਂਝੇ ਪੱਤਰਕਾਰ ਸੰਮੇਲਨ ’ਚ ਜੈਸ਼ੰਕਰ ਨੇ ਕਿਹਾ ਕਿ ਹਾਲੀਆ ਹਫ਼ਤੇ ’ਚ ਕੈਨੇਡਾ ’ਚ ਭਾਰਤ ਵਿਰੋਧੀ ਗਤੀਵਿਧੀਆਂ ਵਧੀਆਂ ਹਨ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਲੋਕਤੰਤਰ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ। ਸਿਰਫ਼ ਆਪਣੇ ਦੇਸ਼ ’ਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੇ ਲੋਕਤੰਤਰ ਪ੍ਰਤੀ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।’ ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਹਿੰਸਾ ਤੇ ਕੱਟੜਤਾ ਦੀ ਵਕਾਲਤ ਕਰਨ ਵਾਲੇ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ: ਜੈਸ਼ੰਕਰ”

Leave a Reply

Subscription For Radio Chann Pardesi