ਭਾਰਤ ਤੇ ਅਮਰੀਕਾ ਵਿਚਾਲੇ ਊਰਜਾ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ: ਪੁਰੀ
[ad_1]
ਹਿਊਸਟਨ, 11 ਅਕਤੂਬਰ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੈਵਿਕ ਈਂਧਨ, ਗ੍ਰੀਨ ਹਾਈਡ੍ਰੋਜਨ, ਪੈਟਰੋਕੈਮੀਕਲਜ਼ ਅਤੇ ਹੋਰ ਖੇਤਰਾਂ ਵਿੱਚ ਭਾਰਤ ਤੇ ਅਮਰੀਕਾ ਦਰਮਿਆਨ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸ਼ਹਿਰੀ ਵਿਕਾਸ ਮੰਤਰੀ ਪੁਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਸਹਿਯੋਗ ਦੇ ਖੇਤਰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਹਿਊਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਸੀਮ ਮਹਾਜਨ ਵੱਲੋਂ ਕਰਵਾਏ ਗਏ ਸਮਗਾਮ ਵਿੱਚ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰੀਨ ਐਨਰਜੀ ਅਪਣਾਉਣ ਲਈ ਭਾਰਤ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ, ‘‘2021 ਦੀ ਰਣਨੀਤਕ ਹਰੀ ਊਰਜਾ ਭਾਈਵਾਲੀ ਤਹਿਤ ਅਸੀਂ ਚਾਰ ਐੱਮਓਯੂਜ਼ ’ਤੇ ਦਸਤਖਤ ਕੀਤੇ ਹਨ ਅਤੇ ਇਹ ਸਮਝੌਤੇ ਠੋਸ ਖੇਤਰਾਂ ਨਾਲ ਸਬੰਧਤ ਹਨ, ਜਿੱਥੇ ਭਾਰਤੀ ਅਤੇ ਅਮਰੀਕੀ ਕੰਪਨੀਆਂ ਰਲ ਕੇ ਕੰਮ ਕਰਨਗੀਆਂ।’’ ਇਸ ਦੌਰਾਨ ਉਨ੍ਹਾਂ ਹਿਊਸਟਨ ਵਿੱਚ ਕੌਮਾਂਤਰੀ ਮੁਕਾਬਲਾ ਬੋਲੀ ਲਈ ਵਿਸ਼ੇਸ਼ ਸੀਬੀਐੱਮ (ਕੋਲ ਸੀਮ ਗੈਸ) ਬੋਲੀ 2022 ਦੀ ਸ਼ੁਰੂਆਤ ਵੀ ਕੀਤੀ। -ਪੀਟੀਆਈ
[ad_2]
- Previous ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਨੂੰ ਨੱਥ ਨਾ ਪੈਣ ਤੋਂ ਭਾਰਤ ਨਾਰਾਜ਼
- Next ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਮਾਰ ਵਿਸ਼ਵਾਸ ਤੇ ਬੱਗਾ ਖ਼ਿਲਾਫ਼ ਦਰਜ ਕੇਸ ਰੱਦ ਕੀਤੇ
0 thoughts on “ਭਾਰਤ ਤੇ ਅਮਰੀਕਾ ਵਿਚਾਲੇ ਊਰਜਾ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ: ਪੁਰੀ”