ਪ੍ਰਧਾਨ ਮੰਤਰੀ ਮੋਦੀ ਦਾ ਉਜ਼ਬੇਕਿਸਤਾਨ ਦੌਰਾ 15 ਤੇ 16 ਨੂੰ
00

[ad_1]
ਨਵੀਂ ਦਿੱਲੀ, 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੇ 16 ਸਤੰਬਰ ਨੂੰ ਉਜ਼ਬੇਕਿਸਤਾਨ ਦਾ ਦੌਰਾ ਕਰਨਗੇ ਜਿਥੇ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਵਿਚ ਹੋਰ ਦੇਸ਼ਾਂ ਦੇ ਆਗੂ ਪਿਛਲੇ ਦੋ ਦਹਾਕਿਆਂ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਪੇਸ਼ ਕਰਨਗੇ। ਇਸ ਮੌਕੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਸੂਬਾ ਕਮੇਟੀ ਮੈਂਬਰ, ਨਿਗਰਾਨ ਤੇ ਤੁਰਕਮੇਨਿਸਤਾਨ ਦੇ ਪ੍ਰਧਾਨ ਤੇ ਹੋਰ ਆਗੂ ਹਿੱਸਾ ਲੈਣਗੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਵਿਸ਼ਵ ਤੇ ਖੇਤਰੀ ਮਾਮਲਿਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੋਵਾਂ ਦੇਸ਼ਾਂ ਦੇ ਆਗੂਆਂ ਤੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕਰਨਗੇ।-ਪੀਟੀਆਈ
[ad_2]
-
Previous ਜੇਈਈ ਐਡਵਾਂਸਡ: ਪੰਜਾਬ ਵਿਚੋਂ ਮੋਹਰੀ ਰਿਹਾ ਮ੍ਰਿਣਾਲ ਗਰਗ
-
Next ਕਿੰਗ ਚਾਰਲਸ ਅਧਿਕਾਰਤ ਤੌਰ ’ਤੇ ਬਰਤਾਨੀਆ ਦੇ ਸਮਰਾਟ ਐਲਾਨੇ ਗਏ
0 thoughts on “ਪ੍ਰਧਾਨ ਮੰਤਰੀ ਮੋਦੀ ਦਾ ਉਜ਼ਬੇਕਿਸਤਾਨ ਦੌਰਾ 15 ਤੇ 16 ਨੂੰ”