ਭਾਰਤੀ ਫੌਜ ਚੋਣਵੇਂ ਯੂਨਿਟਾਂ ਲਈ ਖਰੀਦੇਗੀ ਇਲੈਕਟ੍ਰਿਕ ਵਾਹਨ

[ad_1]
ਨਵੀਂ ਦਿੱਲੀ, 12 ਅਕਤੂਬਰ
ਭਾਰਤੀ ਫੌਜ ਨੇ ਕਾਰਬਨ ਨਿਕਾਸੀ ਘਟਾਉਣ ਦੀ ਸਰਕਾਰ ਦੀ ਯੋਜਨਾ ਅਨੁਸਾਰ ਚੋਣਵੇਂ ਯੂਨਿਟਾਂ ਲਈ ਇਲੈਕਟ੍ਰਿਕ ਵਾਹਨ (ਈਵੀ) ਖਰੀਦਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਯੋਜਨਾ ਤਹਿਤ ਚੋਣਵੇਂ ਯੂਨਿਟਾਂ ਵਿੱਚ ਲਗਪਗ 25 ਫੀਸਦੀ ਹਲਕੇ ਵਾਹਨ, 38 ਫੀਸਦੀ ਬੱਸਾਂ ਅਤੇ 48 ਫੀਸਦੀ ਮੋਟਰਸਾਈਕਲਾਂ ਨੂੰ ਸਮਾਂਬੱਧ ਢੰਗ ਨਾਲ ਈਵੀ ਨਾਲ ਬਦਲਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨ ਸਬੰਧੀ ਖਾਕੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਭਾਰਤੀ ਫੌਜ ਦੀ ਰੁਜ਼ਗਾਰਯੋਗਤਾ, ਰੁਜ਼ਗਾਰ ਦੇ ਦੂਰ-ਦੁਰਾਡੇ ਸਥਾਨਾਂ ਅਤੇ ਸੰਚਾਲਨ ਪ੍ਰਤੀਬੱਧਤਾ ’ਤੇ ਵਿਚਾਰ ਕੀਤਾ ਜਾਵੇਗਾ। ਫੌਜੀ ਯੂਨਿਟਾਂ ਵਿੱਚ ਵਿਹਾਰਕ ਈਵੀ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਪੁਆਇੰਟਾਂ ਸਮੇਤ ਲੋੜੀਂਦਾ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੌਜ ਪੜਾਅਵਾਰ ਤਰੀਕੇ ਨਾਲ ਸੌਰ ਊਰਜਾ ਨਾਲ ਚੱਲਣ ਵਾਲੇ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਕਾਬਿਲੇਗੌਰ ਹੈ ਕਿ ਭਾਰਤੀ ਫੌਜ ਨੇ ਅਪਰੈਲ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਰੱਖਿਆ ਖੇਤਰ ਲਈ ਉਪਲੱਬਧ ਇਲੈਕਟ੍ਰਿਕ ਵਾਹਨ ਦਿਖਾਉਣ ਲਈ ਇਕ ਪ੍ਰਦਰਸ਼ਨੀ ਲਗਾਈ ਸੀ, ਜਿਸ ਵਿੱਚ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਨੇ ਆਪਣੇ ਵਾਹਨ ਪ੍ਰਦਰਸ਼ਿਤ ਕੀਤੇ ਸਨ। -ਏਜੰਸੀ
[ad_2]
-
Previous ਹੋਮ ਗਾਰਡਾਂ ਨੇ ਵਰਦੀ ਸਣੇ ਧਰਨਾ ਲਾਉਣ ਦੀ ਇਜਾਜ਼ਤ ਮੰਗੀ
-
Next ਸਪੀਕਰ ਨੇ ਬਾਜਵਾ ਵੱਲੋਂ ਉਠਾਏ ਮੁੱਦੇ ਦਾ ਨੋਟਿਸ ਲਿਆ
0 thoughts on “ਭਾਰਤੀ ਫੌਜ ਚੋਣਵੇਂ ਯੂਨਿਟਾਂ ਲਈ ਖਰੀਦੇਗੀ ਇਲੈਕਟ੍ਰਿਕ ਵਾਹਨ”