ਉੱਤਰਾਖੰਡ: ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨ ਬੰਬਾਂ ਨਾਲ ਉਡਾਉਣ ਦੀ ਧਮਕੀ
00

[ad_1]
ਹਰਿਦੁਆਰ, 16 ਅਕਤੂਬਰ
ਕੇਦਾਰਨਾਥ ਤੇ ਬਦਰੀਨਾਥ ਮੰਦਰਾਂ ਸਮੇਤ ਉੱਤਰਾਖੰਡ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਚਿੱਠੀ ਮਿਲਣ ਤੋਂ ਬਾਅਦ ਪੁਲੀਸ ਅਤੇ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜੀਆਰਪੀ ਦੀ ਵਧੀਕ ਪੁਲੀਸ ਸੁਪਰਡੈਂਟ ਅਰੁਣਾ ਭਾਰਤੀ ਨੇ ਦੱਸਿਆ ਕਿ ਡਾਕ ਰਾਹੀਂ ਭੇਜਿਆ ਇਹ ਪੱਤਰ ਹਰਿਦੁਆਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ 10 ਅਕਤੂਬਰ ਨੂੰ ਮਿਲਿਆ ਸੀ। ਇਹ ਪੱਤਰ ਜਮੀਰ ਅਹਿਮਦ ਨੇ ਲਿਖਿਆ ਹੈ ਤੇ ਦਾਅਵਾ ਕੀਤਾ ਹੈ ਕਿ 25 ਅਤੇ 27 ਅਕਤੂਬਰ ਨੂੰ ਹਮਲੇ ਕੀਤੇ ਜਾਣਗੇ। -ਪੀਟੀਆਈ
[ad_2]
-
Previous ਮੁਹਾਲੀ ਪੁਲੀਸ ਨੇ ਗੈਂਗਸਟਰ ਬੰਬੀਹਾ ਗਰੁੱਪ ਦੇ ਤਿੰਨ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ ਕੀਤੇ
-
Next ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਾਂਗੇ: ਜਿਨਪਿੰਗ
0 thoughts on “ਉੱਤਰਾਖੰਡ: ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨ ਬੰਬਾਂ ਨਾਲ ਉਡਾਉਣ ਦੀ ਧਮਕੀ”