ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਗਈ
00
[ad_1]
ਨਿਊਯਾਰਕ, 23 ਅਕਤੂਬਰ
ਉੱਘੇ ਲੇਖਕ ਸਲਮਾਨ ਰਸ਼ਦੀ ਦੀ ਅੱਖ ਦੀ ਰੌਸ਼ਨੀ ਚਲੀ ਗਈ ਹੈ। ਉਨ੍ਹਾਂ ਦੇ ਨੁਮਾਇੰਦੇ ਐਂਡਰਿਊ ਵਾਈਲੀ ਨੇ ਦੱਸਿਆ ਕਿ ਪੱਛਮੀ ਨਿਊਯਾਰਕ ’ਚ ਅਗਸਤ ’ਚ ਹੋਏ ਹਮਲੇ ਮਗਰੋਂ ਉਨ੍ਹਾਂ ਦੀ ਇਕ ਅੱਖ ਠੀਕ ਨਹੀਂ ਹੋ ਸਕੀ। ਉਸ ਨੇ ਦੱਸਿਆ ਕਿ ਰਸ਼ਦੀ ਦੇ ਗਲੇ ’ਤੇ ਤਿੰਨ ਗੰਭੀਰ ਜ਼ਖ਼ਮ ਸਨ ਅਤੇ ਇਕ ਹੱਥ ਕੰਮ ਨਹੀਂ ਕਰ ਰਿਹਾ ਕਿਉਂਕਿ ਉਸ ਦੀ ਬਾਂਹ ਦੀਆਂ ਨਸਾਂ ਕੱਟ ਗਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਛਾਤੀ ਅਤੇ ਗਲੇ ’ਤੇ ਕਰੀਬ 15 ਹੋਰ ਜ਼ਖ਼ਮ ਹਨ। ਉਸ ਨੇ ਇਹ ਨਹੀਂ ਦੱਸਿਆ ਕਿ ਰਸ਼ਦੀ ਅਜੇ ਹਸਪਤਾਲ ’ਚ ਹੈ ਜਾਂ ਨਹੀਂ। -ਰਾਇਟਰਜ਼
[ad_2]
- Previous ਸਮੂਹਿਕ ਜਬਰ ਜਨਾਹ ਮਾਮਲੇ ’ਚ ਦੋ ਨਾਬਾਲਗਾਂ ਸਮੇਤ ਸੱਤ ਗ੍ਰਿਫ਼ਤਾਰ
- Next ਹਿਮਾਚਲ ਚੋਣਾਂ: ‘ਆਪ’ ਨੇ 20 ਤੇ ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ
0 thoughts on “ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਗਈ”