ਗੁਜਰਾਤ ਚੋਣਾਂ: ਸ਼ਾਹ ਵੱਲੋਂ ਵਡੋਦਰਾ ’ਚ ਪਾਰਟੀ ਆਗੂਆਂ ਨਾਲ ਮੁਲਾਕਾਤ

[ad_1]
ਵਡੋਦਰਾ, 23 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਮੱਧ ਗੁਜਰਾਤ ਖੇਤਰ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਲ ਦਸੰਬਰ ’ਚ ਹੋਣ ਵਾਲੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਖੇਤਰ ਦੇ ਅੱਠ ਜ਼ਿਲ੍ਹਿਆਂ ’ਚ ਜਿੱਤ ਲਈ ਰਣਨੀਤੀ ’ਤੇ ਉਨ੍ਹਾਂ ਨਾਲ ਚਰਚਾ ਕੀਤੀ।
ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਮੀਟਿੰਗ ’ਚ ਹਾਜ਼ਰ ਆਗੂਆਂ ਨੂੰ ਤਿੰਨ ਨਵੰਬਰ ਤੱਕ ਇਹ ਸੁਝਾਅ ਦੇਣ ਲਈ ਕਿਹਾ ਗਿਆ ਹੈ ਕਿ ਪਾਰਟੀ ਮੱਧ ਖੇਤਰ ਦੇ ਅੱਠ ਜ਼ਿਲ੍ਹਿਆਂ ’ਚ ਸਾਰੇ 52 ਵਿਧਾਨ ਸਭਾ ਹਲਕਿਆਂ ’ਚ ਜਿੱਤ ਕਿਵੇਂ ਹਾਸਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵਡੋਦਰਾ ਦੇ ਇੱਕ ਹੋਟਲ ’ਚ ਹੋਈ ਮੀਟਿੰਗ ਤਕਰੀਬਨ ਚਾਰ ਘੰਟੇ ਤੱਕ ਚੱਲੀ। ਪਿਛਲੇ ਤਿੰਨ ਦਹਾਕਿਆਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਭਾਜਪਾ ਨੇ ਇਸ ਵਾਰ ਚੋਣਾਂ ’ਚ ਸੂਬੇ ਦੀਆਂ ਕੁੱਲ 182 ਸੀਟਾਂ ’ਚੋਂ 150 ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ। ਮੀਟਿੰਗ ’ਚ ਮੁੱਖ ਮੰਤਰੀ ਭੁਪੇਂਦਰ ਪਟੇਲ, ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ ਤੇ ਸੂਬੇ ਪਾਰਟੀ ਜਥੇਬੰਦਕ ਜਨਰਲ ਸਕੱਤਰ ਰਤਨਾਕਰ ਵੀ ਹਾਜ਼ਰ ਸਨ। ਪਾਰਟੀ ਦੇ ਸੂਤਰਾਂ ਅਨੁਸਾਰ ਸ਼ਾਹ ਨੇ ਮੀਟਿੰਗ ’ਚ ਸ਼ਾਮਲ ਵਿਧਾਇਕਾਂ, ਸੰਸਦ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ, ਪੰਚਾਇਤ ਮੁਖੀਆਂ, ਵਡੋਦਰਾ ਦੇ ਮੇਅਰ ਤੇ ਵੱਖ ਵੱਖ ਸਹਿਕਾਰੀ ਕਮੇਟੀਆਂ ਦੇ ਮੁਖੀਆਂ ਨਾਲ ਰਣਨੀਤੀ ਬਾਰੇ ਚਰਚਾ ਕੀਤੀ। ਉਨ੍ਹਾਂ ਬੀਤੇ ਦਿਨ ਵਲਸਾਡ ’ਚ ਗੁਜਰਾਤ ਦੇ ਦੱਖਣੀ ਖੇਤਰ ਦੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਸੀ। -ਪੀਟੀਆਈ
ਕਾਂਗਰਸ ਵੱਲੋਂ 15 ਲੱਖ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ
ਅਹਿਮਦਾਬਾਦ: ਕਾਂਗਰਸ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਵੱਖ ਵੱਖ ਸਰਕਾਰੀ ਅਦਾਰਿਆਂ ਤੇ ਵਿਭਾਗਾਂ ’ਚ ਕੰਮ ਕਰ ਰਹੇ 15 ਲੱਖ ਦੇ ਕਰੀਬ ਠੇਕਾ ਆਧਾਰਿਤ ਤੇ ਆਊਟ ਸੌਰਸ ’ਤੇ ਭਰਤੀ ਨੌਜਵਾਨਾਂ ਨੂੰ ਪੱਕਾ ਕੀਤਾ ਜਾਵੇਗਾ। ਪਾਰਟੀ ਦੀ ਸੂਬਾਈ ਇਕਾਈ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਹਿੰਮਤ ਸਿੰਘ ਪਟੇਲ ਨੇ ਇਹ ਐਲਾਨ ਰਾਜਸਥਾਨ ਦੀ ਕਾਂਗਰਸ ਸਰਕਾਰ ਵੱਲੋਂ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤਾ ਹੈ। ਉਨ੍ਹਾਂ ਇਹ ਵਾਅਦਾ ਵੀ ਕੀਤਾ ਜੋ ਲੋਕ ਗ਼ੈਰਕਾਨੂੰਨੀ ਉਸਾਰੀਆਂ ਨੂੰ ਰੈਗੂਲਰ ਕਰਨਾ ਚਾਹੁੰਦੇ ਹਨ, ਉਨ੍ਹਾਂ ਅਜਿਹਾ ਮੁਫ਼ਤ ’ਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਰਾਜਸਥਾਨ ਸਰਕਾਰ ਵੱਲੋਂ ਲਏ ਗੲੇ ਇਸ ਲੋਕ ਪੱਖੀ ਫ਼ੈਸਲੇ ਨਾਲ 1.10 ਲੱਖ ਨੌਜਵਾਨਾਂ ਨੂੰ ਫਾਇਦਾ ਹੋਵੇਗਾ। ਇਸੇ ਤਰ੍ਹਾਂ ਜੇਕਰ ਸਾਡੀ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਪੰਜ ਲੱਖ ਦੇ ਕਰੀਬ ਠੇਕਾ ਆਧਾਰਿਤ ਅਤੇ ਆਊਟ ਸੌਰਸ ਰਾਹੀਂ ਭਰਤੀ ਕੀਤੇ 10 ਲੱਖ ਨੌਜਵਾਨਾਂ ਨੂੰ ਪੱਕਾ ਕੀਤਾ ਜਾਵੇਗਾ। ਭਾਜਪਾ ਦੇ ਰਾਜ ਵਿੱਚ ਇਨ੍ਹਾਂ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।’ -ਪੀਟੀਆਈ
[ad_2]
-
Previous ਸਿਹਤ ਮੰਤਰੀ ਦੇ ਸ਼ਹਿਰ ਵਿਚਲੇ ਹਸਪਤਾਲ ਦਾ ਪਾਣੀ ਪੀਣ ਯੋਗ ਨਹੀਂ
-
Next ਇਰਾਨ ਦੀ ਪਰਮਾਣੂ ਊਰਜਾ ਏਜੰਸੀ ਦਾ ਈਮੇਲ ਨੈੱਟਵਰਕ ਹੈਕ
0 thoughts on “ਗੁਜਰਾਤ ਚੋਣਾਂ: ਸ਼ਾਹ ਵੱਲੋਂ ਵਡੋਦਰਾ ’ਚ ਪਾਰਟੀ ਆਗੂਆਂ ਨਾਲ ਮੁਲਾਕਾਤ”