ਅਫ਼ਗਾਨਿਸਤਾਨ ਦੇ ਯੂਐੱਨ ਵਿਚਲੇ ਸਫ਼ੀਰ ਨੇ ਹਜ਼ਾਰਾ ’ਚ ਹੋਈ ਨਸਲਕੁਸ਼ੀ ਦੀ ਜਾਂਚ ਮੰਗੀ
[ad_1]
ਕਾਬੁਲ, 23 ਅਕਤੂਬਰ
ਅਫ਼ਗਾਨਿਸਤਾਨ ਦੇ ਸੰਯੁਕਤ ਰਾਸ਼ਟਰ ’ਚ ਨੁਮਾਇੰਦੇ ਨਸੀਰ ਅਹਿਮਦ ਫਾਇਕ ਨੇ ਹਜ਼ਾਰਾ ਇਲਾਕੇ ’ਚ ਮਿੱਥ ਕੇ ਕੀਤੇ ਜਾ ਰਹੇ ਹਮਲਿਆਂ, ਜਿਸ ਨੂੰ ਉਨ੍ਹਾਂ ਨਸਲਕੁਸ਼ੀ ਦੀ ਕਾਰਵਾਈ ਕਰਾਰ ਦਿੱਤਾ ਹੈ, ਦੀ ਜਾਂਚ ਲਈ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਨ੍ਹਾਂ ਹਮਲਿਆਂ ਨੂੰ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾ ਸਭਾ ਦੀ ਸਮਾਜਿਕ, ਮਾਨਵਵਾਦੀ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਕਮੇਟੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤਾਲਿਬਾਨ ’ਤੇ ਦੋਸ਼ ਲਾਇਆ ਕਿ ਉਹ ਅਜੇ ਤੱਕ ਸੁਰੱਖਿਆ ਦੇਣ ’ਚ ਨਾਕਾਮ ਰਹੇ ਹਨ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਕਾਜ ਸਿੱਖਿਆ ਕੇਂਦਰ ’ਤੇ ਹਮਲਾ ਹੋਇਆ ਹੈ। ਉਨ੍ਹਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਣ ’ਤੇ ਚਿੰਤਾ ਜ਼ਾਹਿਰ ਕੀਤੀ। ਸੰਯੁਕਤ ਰਾਸ਼ਟਰ ’ਚ ਮੁਲਕ ਦੇ ਨੁਮਾਇੰਦਿਆਂ ਨੇ ਹਾਲਾਤ ਚਿੰਤਾਜਨਕ ਕਰਾਰ ਦਿੱਤੇ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ, ਹਜ਼ਾਰਾ ’ਚ ਨਸਲਕੁਸ਼ੀ, ਜਬਰੀ ਪਰਵਾਸ ਅਤੇ ਨਿਰਪੱਖ ਮੁਕੱਦਮਿਆਂ ਤੋਂ ਬਿਨਾਂ ਲੋਕਾਂ ਦੀਆਂ ਜੇਲ੍ਹਾਂ ’ਚ ਹੱਤਿਆਵਾਂ ਜਿਹੇ ਮੁੱਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਅਫ਼ਗਾਨ ਨੁਮਾਇੰਦਿਆਂ ਨੇ ਤਾਲਿਬਾਨ ਵੱਲੋਂ ਮਹਿਲਾਵਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਵੱਲੋਂ ਤਾਲਿਬਾਨ ’ਤੇ ਦਬਾਅ ਪਾ ਕੇ ਉਸ ਨੂੰ ਜੁਰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਜ਼ਾਰਾ ਭਾਈਚਾਰੇ ਵੱਲੋਂ ਨਸਲਕੁਸ਼ੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। -ਏਐੱਨਆਈ
[ad_2]
0 thoughts on “ਅਫ਼ਗਾਨਿਸਤਾਨ ਦੇ ਯੂਐੱਨ ਵਿਚਲੇ ਸਫ਼ੀਰ ਨੇ ਹਜ਼ਾਰਾ ’ਚ ਹੋਈ ਨਸਲਕੁਸ਼ੀ ਦੀ ਜਾਂਚ ਮੰਗੀ”