ਵੰਦੇ ਭਾਰਤ ਐਕਸਪ੍ਰੈੱਸ ਵਿੱਚ ਹੁਣ ਗਾਂ ਵੱਜੀ

[ad_1]
ਮੁੰਬਈ, 7 ਅਕਤੂਬਰ
ਗੁਜਰਾਤ ਦੇ ਆਨੰਦ ਸਟੇਸ਼ਨ ਨਜ਼ਦੀਕ ਇਕ ਗਊ ਅੱਜ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਦੇ ਰਾਹ ਵਿੱਚ ਆ ਗਈ। ਹਾਦਸੇ ਵਿੱਚ ਗੱਡੀ ਦੇ ਮੂਹਰਲੇ ਪੈਨਲ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਪਿਛਲੇ ਦੋ ਦਿਨਾਂ ਵਿੱਚ ਐਕਸਪ੍ਰੈੱਸ ਗੱਡੀ ਨਾਲ ਵਾਪਰਿਆ ਇਹ ਦੂਜਾ ਹਾਦਸਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚਾਰ ਮੱਝਾਂ ਸੈਮੀ-ਹਾਈ ਸਪੀਡ ਟਰੇਨ ਦੀ ਲਪੇਟ ਵਿੱਚ ਆ ਗਈਆਂ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਨੋਜ਼ ਪੈਨਲ ਦਾ ਵੱਡਾ ਹਿੱਸਾ ਨੁਕਸਾਨਾ ਗਿਆ, ਜਿਸ ਨੂੰ ਮਗਰੋਂ ਬਦਲਣਾ ਪਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ ਹਾਦਸੇ ਵਿਚ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ, ਪਰ ਨੋਜ਼ ਪੈਨਲ ਵਿੱਚ ਹਲਕਾ ਚਿੱਬ ਪੈ ਗਿਆ। ਹਾਦਸਾ ਮੁੰਬਈ ਤੋਂ 432 ਕਿਲੋਮੀਟਰ ਦੂਰ ਸ਼ਾਮੀਂ ਪੌਣੇ ਚਾਰ ਵਜੇ ਦੇ ਕਰੀਬ ਹੋਇਆ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਵੰਦੇ ਭਾਰਤ ਐਕਸਪ੍ਰੈੱਸ ਨਾਲ ਅੱਜ ਮੁੜ ਹਾਦਸਾ ਵਾਪਰਨ ਦੀ ਪੁਸ਼ਟੀ ਕੀਤੀ ਹੈ। ਉਂਜ ਅਧਿਕਾਰੀ ਨੇ ਕਿਹਾ ਕਿ ਸਾਰੇ ਮੁਸਾਫ਼ਰ ਸੁਰੱਖਿਅਤ ਹਨ। -ਪੀਟੀਆਈ
[ad_2]
-
Previous ਮਾਨਸਾ: ਸੀਆਈਏ ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਦਾ 5 ਦਿਨ ਦਾ ਹੋਰ ਪੁਲੀਸ ਰਿਮਾਂਡ
-
Next ਅਮਰੀਕਾ: ਸਾੜੀਆਂ ਵਾਲੀਆਂ 14 ਹਿੰਦੂ ਔਰਤਾਂ ’ਤੇ ਹਮਲਾ ਕਰਕੇ ਗਹਿਣੇ ਖੋਹਣ ਵਾਲਾ ਗ੍ਰਿਫ਼ਤਾਰ
0 thoughts on “ਵੰਦੇ ਭਾਰਤ ਐਕਸਪ੍ਰੈੱਸ ਵਿੱਚ ਹੁਣ ਗਾਂ ਵੱਜੀ”