ਅਮਿਤਾਭ ਬੱਚਨ ਦੀ ਖੱਬੀ ਲੱਤ ਦੀ ਨਾੜੀ ਕੱਟੀ
00

[ad_1]
ਮੁੰਬਈ: ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਅੱਜ ਖੱਬੀ ਲੱਤ ਦੀ ਨਾੜੀ ਕੱਟੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬਿੱਗ ਬੀ ਨੇ ਆਪਣੇ ਬਲੌਗ ’ਤੇ ਇਹ ਖ਼ਬਰ ਸਾਂਝੀ ਕੀਤੀ ਅਤੇ ਕਿਹਾ ਕਿ ਲਗਾਤਾਰ ਵਗਦੇ ਖੂਨ ਨੂੰ ਰੋਕਣ ਲਈ ਉਨ੍ਹਾਂ ਦੇ ਟਾਂਕੇ ਲਗਾਏ ਗਏ। ਉਨ੍ਹਾਂ ਲਿਖਿਆ, ‘‘ਧਾਤ ਦੇ ਇਕ ਟੁੱਕੜੇ ਨਾਲ ਮੇਰੀ ਖੱਬੀ ਲੱਤ ਦੇ ਪਿੱਛੇ ਕੱਟ ਲੱਗ ਗਿਆ ਜਿਸ ਕਰ ਕੇ ਨਾੜੀ ਕੱਟੀ ਗਈ..ਨਾੜੀ ਕੱਟੇ ਜਾਣ ਕਾਰਨ ਖੂਨ ਲਗਾਤਾਰ ਵਗਣ ਲੱਗਿਆ…ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਅਤੇ ਅਪ੍ਰੇਸ਼ਨ ਥੀਏਟਰ ਵਿੱਚ ਜਾ ਕੇ ਟਾਂਕੇ ਲਗਾਉਣੇ ਪਏ। ਸਟਾਫ ਦੀ ਟੀਮ ਤੇ ਡਾਕਟਰਾਂ ਦੇ ਸਹਿਯੋਗ ਨਾਲ ਇਲਾਜ ਸਮੇਂ ’ਤੇ ਹੋ ਸਕਿਆ।’’ -ਪੀਟੀਆਈ
[ad_2]
-
Previous ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਮਨਾਉਣਗੇ ਕਾਲੀ ਦੀਵਾਲੀ
-
Next ਰੂਸ ਦਾ ਲੜਾਕੂ ਜਹਾਜ਼ ਸਰਬੀਆ ’ਚ ਹਾਦਸਾਗ੍ਰਸਤ; ਦੋ ਪਾਇਲਟ ਹਲਾਕ
0 thoughts on “ਅਮਿਤਾਭ ਬੱਚਨ ਦੀ ਖੱਬੀ ਲੱਤ ਦੀ ਨਾੜੀ ਕੱਟੀ”