ਰੂਸ ਦਾ ਲੜਾਕੂ ਜਹਾਜ਼ ਸਰਬੀਆ ’ਚ ਹਾਦਸਾਗ੍ਰਸਤ; ਦੋ ਪਾਇਲਟ ਹਲਾਕ
[ad_1]
ਮਾਸਕੋ, 23 ਅਕਤੂਬਰ
ਰੂਸ ਦਾ ਇੱਕ ਲੜਾਕੂ ਜਹਾਜ਼ ਅੱਜ ਸਰਬੀਆ ਦੇ ਸ਼ਹਿਰ ਇਰਕੁਤਸਕ ਵਿੱਚ ਇੱਕ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ। ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਇਰਕੁਤਸਕ ਦੇ ਗਵਰਨਰ ਇਗੋਰ ਕੋਬਜ਼ੇਵ ਨੇ ਕਿਹਾ ਕਿ ਜਹਾਜ਼ ਸ਼ਹਿਰ ਵਿੱਚ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਇਲਟਾਂ ਤੋਂ ਇਲਾਵਾ ਹੋਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਹ ਸੁਖੋਈ ਸੂ-30 ਲੜਾਕੂ ਜਹਾਜ਼ ਪ੍ਰੀਖਣ ਉਡਾਣ ’ਤੇ ਸੀ। ਜ਼ਿਕਰਯੋਗ ਹੈ ਕਿ ਪਿਛਲੇ 6 ਦਿਨਾਂ ਵਿੱਚ ਇਹ ਦੂਜਾ ਅਜਿਹਾ ਹਾਦਸਾ ਹੈ। ਰੂਸ ਦੀ ਰਾਜ ਜਾਂਚ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। -ਰਾਇਟਰਜ਼
ਰੂਸ ਵੱਲੋਂ ਯੂਕਰੇਨ ’ਤੇ ਮਿਜ਼ਾਈਲ ਹਮਲੇ
ਮਾਇਕੋਲੇਵ: ਰੂਸ ਨੇ ਅੱਜ ਯੂਕਰੇਨ ਦੇ ਮਾਇਕੋਲੇਵ ਸ਼ਹਿਰ ’ਚ ਮਿਜ਼ਾਈਲ ਤੇ ਡਰੋਨ ਨਾਲ ਹਮਲੇ ਕੀਤੇ ਹਨ। ਇਸ ਹਮਲੇ ’ਚ ਇੱਕ ਰਿਹਾਇਸ਼ੀ ਇਮਾਰਤ ਤਬਾਹ ਹੋ ਗਈ ਹੈ। ਮਾਇਕੋਵੇਲ ਰੂਸ ਦੇ ਕਬਜ਼ੇ ਹੇਠਲੇ ਖੇਰਸਾਨ ਤੋਂ 35 ਕਿਲੋਮੀਟਰ ਦੂਰ ਹੈ। ਇਸ ਹਮਲੇ ’ਚ ਇਹ ਇਮਾਰਤ ਬੁਰੀ ਤਰ੍ਹਾਂ ਤਬਾਹ ਹੋ ਗਈ ਤੇ ਇਮਾਰਤ ਹੇਠਾਂ ਖੜ੍ਹੇ ਵਾਹਨ ਮਲਬੇ ਹੇਠ ਦਬ ਗਏ। ਹਾਲਾਂਕਿ ਇਸ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। -ਰਾਇਟਰਜ਼
[ad_2]
0 thoughts on “ਰੂਸ ਦਾ ਲੜਾਕੂ ਜਹਾਜ਼ ਸਰਬੀਆ ’ਚ ਹਾਦਸਾਗ੍ਰਸਤ; ਦੋ ਪਾਇਲਟ ਹਲਾਕ”