Loader

ਸਿੱਧੂ ਮੂਸੇਵਾਲਾ ਕਤਲ: ਗਾਇਕਾ ਅਫ਼ਸਾਨਾ ਖ਼ਾਨ ਤੋਂ ਐੱਨਆਈਏ ਨੇ ਲੰਮੀ ਪੁੱਛ-ਪੜਤਾਲ ਕੀਤੀ

00
ਸਿੱਧੂ ਮੂਸੇਵਾਲਾ ਕਤਲ: ਗਾਇਕਾ ਅਫ਼ਸਾਨਾ ਖ਼ਾਨ ਤੋਂ ਐੱਨਆਈਏ ਨੇ ਲੰਮੀ ਪੁੱਛ-ਪੜਤਾਲ ਕੀਤੀ

[ad_1]

ਜੋਗਿੰਦਰ ਸਿੰਘ ਮਾਨ

ਮਾਨਸਾ, 26 ਅਕਤੂਬਰ

ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਤੋਂ ਕੌਮੀ ਜਾਂਚ ਏਜੰਸੀ ਨੇ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਸੰਮਨ ਭੇਜ ਕੇ ਬੁਲਾਏ ਜਾਣ ਦੀ ਸੂਚਨਾ ਮਿਲੀ ਹੈ। ਅਫ਼ਸਾਨਾ ਅੱਜ ਬਾਅਦ ਦੁਪਹਿਰ 2 ਵਜੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸਾਰੀ ਜਾਣਕਾਰੀ ਲੋਕਾਂ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰੇਗੀ।

ਸਿੱਧੂ ਮੂਸੇਵਾਲਾ ਦਾ ਕਤਲ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਵਲੋਂ ਕੀਤਾ ਗਿਆ ਹੈ ਅਤੇ ਪੰਜਾਬੀ ਗਾਇਕ ਦੇ ਬੰਬੀਹਾ ਗੈਂਗ ਨਾਲ ਸਬੰਧ ਹੋਣ ਦੇ ਦੋਸ਼ ਲਾਏ ਹਨ। ਕੇਂਦਰੀ ਏਜੰਸੀ ਵਲੋਂ ਅਫ਼ਸਾਨਾ ਤੋਂ ਇਹੋ ਮਾਮਲੇ ਬਾਰੇ ਹੀ ਪੁੱਛ ਪੜਤਾਲ ਕੀਤੀ ਗਈ ਦੱਸੀ ਜਾਂਦੀ ਹੈ, ਕਿਉਂਕਿ ਉਹ ਮਰਹੂਮ ਸਿੱਧੂ ਮੂਸੇਵਾਲਾ ‌ਦੇ ਮੂੰਹ ਬੋਲੀ ਭੈਣ ਸੀ। ਉਂਝ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਲਈ ਪਹਿਲਾਂ ਹੀ ਸਰਕਾਰੀ ਪ੍ਰਬੰਧਾਂ ਤੋਂ ਔਖੀ ਹੈ ਅਤੇ ਉਹ ਕਈ ਵਾਰ ਮੂਸੇ ਵਾਲੇ ਦੇ ਪਰਿਵਾਰ ਨੂੰ ਘਰ ਆ ਕੇ ਮਿਲੀ ਹੈ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸਿੱਧੂ ਮੂਸੇਵਾਲਾ ਕਤਲ: ਗਾਇਕਾ ਅਫ਼ਸਾਨਾ ਖ਼ਾਨ ਤੋਂ ਐੱਨਆਈਏ ਨੇ ਲੰਮੀ ਪੁੱਛ-ਪੜਤਾਲ ਕੀਤੀ”

Leave a Reply

Subscription For Radio Chann Pardesi