ਯੂਗਾਂਡਾ ਵਿੱਚ ਭਾਰਤੀ ਕਾਰੋਬਾਰੀ ਦੀ ਹੱਤਿਆ
00
[ad_1]
ਜੋਹਾਨੈੱਸਬਰਗ, 31 ਅਕਤੂਬਰ
ਯੂਗਾਂਡਾ ਦੇ ਕਿਸੋਰੋ ਕਸਬੇ ’ਚ ਇਕ ਪੁਲੀਸ ਕਰਮੀ ਨੇ 24 ਵਰ੍ਹਿਆਂ ਦੇ ਭਾਰਤੀ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਕੁਨਤਾਜ ਪਟੇਲ ਵਜੋਂ ਹੋਈ ਹੈ। ਸਿਪਾਹੀ ਐਲੀਓਦਾ ਗੁਮੀਜ਼ਾਮੂ (21) ਨੂੰ ਪੁਲੀਸ ਨੇ 27 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਖ਼ਬਾਰ ‘ਦਿ ਡੇਲੀ ਮੌਨਿਟਰ’ ਦੀ ਰਿਪੋਰਟ ਮੁਤਾਬਕ ਸਿਪਾਹੀ ਕਾਰੋਬਾਰੀ ਦੀ ਹੱਤਿਆ ਕਰਨ ਮਗਰੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲੀਸ ਨੇ ਉਸ ਨੂੰ ਫੜ ਲਿਆ। ਪੁਲੀਸ ਉਸ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋ ਦੋ ਭਾਰਤੀਆਂ ਨੂੰ ਕੀਨੀਆ ’ਚ ਕਈ ਮਹੀਨੇ ਪਹਿਲਾਂ ਅਗਵਾ ਕਰਨ ਮਗਰੋਂ ਮਾਰ ਦਿੱਤਾ ਗਿਆ ਸੀ। -ਪੀਟੀਆਈ
[ad_2]
- Previous ਯੂਪੀ: ਲਾਕਅੱਪ ’ਚ ਅਪਰਾਧੀ ਨੂੰ ਮੋਬਾਈਲ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ
- Next ਪੰਜਾਬ ਤੇ ਹਰਿਆਣਾ ਵਿੱਚ ਸਿਆਸੀ ਧੂੰਆਂ ਉੱਠਿਆ
0 thoughts on “ਯੂਗਾਂਡਾ ਵਿੱਚ ਭਾਰਤੀ ਕਾਰੋਬਾਰੀ ਦੀ ਹੱਤਿਆ”