ਦੱਖਣੀ ਕੋਰੀਆ ’ਚ ਹੈਲੋਵੀਨ ਦੌਰਾਨ ਭਗਦੜ, 153 ਮੌਤਾਂ ਤੇ 82 ਜ਼ਖ਼ਮੀ
00

[ad_1]
ਸਿਓਲ, 30 ਅਕਤੂਬਰ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ‘ਹੈਲੋਵੀਨ’ ਦੌਰਾਨ ਭੀੜ ਦੇ ਤੰਗ ਗਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਸਮੇਂ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 153 ਹੋ ਗਈ ਹੈ, ਜਦੋਂ ਕਿ 82 ਹੋਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਐਮਰਜੰਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟੇਵਨ ਜ਼ਿਲ੍ਹੇ ਵਿਚ ਭਗਦੜ ਤੋਂ ਬਾਅਦ ਸੜਕਾਂ ‘ਤੇ ਪਏ ਲੋਕਾਂ ਨੂੰ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ। ਮਰਨ ਵਾਲੇ ਅਤੇ ਜ਼ਖਮੀਆਂ ਵਿਚ ਜ਼ਿਆਦਾਤਰ 20 ਸਾਲ ਦੇ ਨੌਜਵਾਨ ਅਤੇ ਮੁਟਿਆਰਾਂ ਹਨ। ਮਰਨ ਵਾਲਿਆਂ ’ਚ 19 ਵਿਦੇਸ਼ੀ ਵੀ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
[ad_2]
-
Previous ਗੁਜਰਾਤ ਦੇ ਮੋਰਬੀ ’ਚ ਮੱਛੂ ਨਦੀ ’ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁੱਲ ਡਿੱਗਾ, 32 ਹਲਾਕ, ਮੌਤਾਂ ਵਧਣ ਦਾ ਖ਼ਦਸ਼ਾ
-
Next ਬਰਨਾਲਾ: ਫਾਸ਼ੀਵਾਦੀ ਤਾਕਤਾਂ ਮਾਨਵਤਾਵਾਦੀ ਸਮਾਜ ਦੇ ਰਾਹ ‘ਚ ਅੜਿੱਕਾ: ਸੁਦੇਸ਼ ਘੋੜੇਰਾਓ
0 thoughts on “ਦੱਖਣੀ ਕੋਰੀਆ ’ਚ ਹੈਲੋਵੀਨ ਦੌਰਾਨ ਭਗਦੜ, 153 ਮੌਤਾਂ ਤੇ 82 ਜ਼ਖ਼ਮੀ”