ਚੀਨ: ਕਰੋਨਾ ਖ਼ਤਰੇ ਕਾਰਨ ਕਰਮਚਾਰੀਆਂ ਨੇ ਆਈਫੋਨ ਫੈਕਟਰੀ ਛੱਡੀ
00

[ad_1]
ਪੇਈਚਿੰਗ, 31 ਅਕਤੂਬਰ
ਚੀਨ ਵਿੱਚ ਕਰੋਨਾ ਵਾਇਰਸ ਫੈਲਣ ਅਤੇ ਕੰਮ ਦੀਆਂ ਅਸੁਰੱਖਿਅਤ ਸਥਿਤੀਆਂ ਦੇ ਮੱਦੇਨਜ਼ਰ ਐਪਲ ਇੰਕ ਕੰਪਨੀ ਦੇ ਆਈਫੋਨ ਬਣਾਉਣ ਵਾਲੇ ਕਰਮਚਾਰੀ ਝੇਂਗਝਊ ਫੈਕਟਰੀ ਛੱਡ ਕੇ ਚਲੇ ਗਏ ਹਨ। ਇੱਕ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੁੱਝ ਕਰਮਚਾਰੀਆਂ ਦੇ ਬਿਮਾਰ ਹੋਣ ਅਤੇ ਉਨ੍ਹਾਂ ਦਾ ਇਲਾਜ ਨਾ ਕਰਵਾਏ ਜਾਣ ਮਗਰੋਂ ਉਹ ਝੇਂਗਝਊ ਸਥਿਤ ਫੌਕਸਕੋਨ ਫੈਕਟਰੀ ਨੂੰ ਛੱਡ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫੌਕਸਕੋਨ ਨੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਕੰਮ ਵਾਲੀ ਥਾਂ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਪਰ ਕੰਮ ਆਮ ਵਾਂਗ ਚੱਲ ਰਿਹਾ ਹੈ। ਉਧਰ, ਫੌਕਸਕੋਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਬਾਹਰੀ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ ਅਤੇ ਇਸ ਲਾਗ ਦੀ ਬਿਮਾਰੀ ’ਤੇ ਕਾਬੂ ਪਾਉਣ ਲਈ ‘ਬੰਦ-ਲੂਪ’ ਦਾ ਢੰਗ ਅਪਣਾਇਆ ਜਾ ਰਿਹਾ ਹੈ। –ਏਪੀ
[ad_2]
-
Previous ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ ਬੱਚੇ ਦੀ ਮੌਤ
-
Next ਮਾਨਸਾ ਪੁਲੀਸ ਨੇ ਗੈਂਗਸਟਰ ਦੀਪਕ ਟੀਨੂ ਨੂੰ ਹਿਰਾਸਤ ’ਚ ਲਿਆ
0 thoughts on “ਚੀਨ: ਕਰੋਨਾ ਖ਼ਤਰੇ ਕਾਰਨ ਕਰਮਚਾਰੀਆਂ ਨੇ ਆਈਫੋਨ ਫੈਕਟਰੀ ਛੱਡੀ”