ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ ਬੱਚੇ ਦੀ ਮੌਤ
00
[ad_1]
ਚਿਤਰਾਦੁਰਗਾ (ਕਰਨਾਟਕ), 31 ਅਕਤੂਬਰ
ਇੱਕ ਬੱਚੇ ਦੀ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਦ੍ਰਿਸ਼ ਦੀ ਘਰ ਵਿੱਚ ਰਿਹਰਸਲ ਕਰਦਿਆਂ ਮੌਤ ਹੋ ਗਈ। ਉਹ ਆਪਣੇ ਸਕੂਲ ਦੇ ਪ੍ਰੋਗਰਾਮ ਲਈ ਨਾਟਕ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਮੁਤਾਬਕ, ਇਹ ਘਟਨਾ ਸ਼ਨਿੱਚਰਵਾਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ 12 ਸਾਲਾ ਸੰਜੈ ਗੌੜਾ ਵਜੋਂ ਹੋਈ ਹੈ। ਲੜਕਾ ਐੱਸਐੱਲਵੀ ਸਕੂਲ ਦਾ ਸੱਤਵੀਂ ਦਾ ਵਿਦਿਆਰਥੀ ਸੀ। ਉਸ ਨੇ ਇੱਕ ਨਾਟਕ ਵਿੱਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੀ ਮੁੱਖ ਭੂਮਿਕਾ ਨਿਭਾਉਣੀ ਸੀ। ਪੁਲੀਸ ਨੇ ਦੱਸਿਆ ਕਿ ਜਦੋਂ ਉਹ ਰਿਹਰਸਲ ਕਰ ਰਿਹਾ ਸੀ, ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਦ੍ਰਿਸ਼ ਦੀ ਰਿਹਰਸਲ ਕਰਦਿਆਂ ਸਬੱਬੀਂ ਉਸ ਦੀ ਮੌਤ ਹੋ ਗਈ। -ਪੀਟੀਆਈ
[ad_2]
- Previous ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਲੋਕ ਨਿਰਮਾਣ ਦਫਤਰ ਰੂਪਨਗਰ ਦਾ ਅਚਨਚੇਤ ਦੌਰਾ
- Next ਚੀਨ: ਕਰੋਨਾ ਖ਼ਤਰੇ ਕਾਰਨ ਕਰਮਚਾਰੀਆਂ ਨੇ ਆਈਫੋਨ ਫੈਕਟਰੀ ਛੱਡੀ
0 thoughts on “ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ ਬੱਚੇ ਦੀ ਮੌਤ”