Loader

ਕਾਂਗਰਸ ‘ਮਾਂ-ਬੇਟੇ’ ਦੀ ਪਾਰਟੀ: ਸ਼ਾਹ

00
ਕਾਂਗਰਸ ‘ਮਾਂ-ਬੇਟੇ’ ਦੀ ਪਾਰਟੀ: ਸ਼ਾਹ

[ad_1]

ਚੰਬਾ (ਹਿਮਾਚਲ ਪ੍ਰਦੇਸ਼), 1 ਨਵੰਬਰ

ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਾਂ-ਪੁੱਤ ਕਾਂਗਰਸ ਚਲਾ ਰਹੇ ਹਨ। ਉਨ੍ਹਾਂ ਨੇ ਪੁੱਛਿਆ ਕਿ ਦੋਸ਼ ਪੱਤਰ ਵਿੱਚ ਨਾਮਜ਼ਦ ਲੋਕ ਸੂਬੇ ਵਿੱਚ ਚੰਗੀ ਸਰਕਾਰ ਕਿਵੇਂ ਦੇ ਸਕਦੇ ਹਨ? ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਕਾਂਗਰਸ ਦੇ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਤਿਭਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਵੱਲ ਇਸ਼ਾਰਾ ਕਰਦਿਆਂ ਇਹ ਟਿੱਪਣੀ ਕੀਤੀ। ਸ਼ਾਹ ਨੇ ਇਹ ਵੀ ਕਿਹਾ ਕਿ ਜਮਹੂਰੀ ਭਾਰਤ ਵਿੱਚ ‘ਰਾਜਾ-ਰਾਣੀ’ ਵਾਲੇ ਦਿਨ ਗਏ ਅਤੇ ਇਹ ਆਮ ਲੋਕਾਂ ਦਾ ਦੌਰ ਹੈ। ਉਹ ਇੱਥੇ ਭੱਟੀਯਾਟ ਤੋਂ ਵਿਧਾਇਕ ਅਤੇ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਵਿਕਰਮ ਸਿੰਘ ਜਰਯਾਲ ਦੇ ਸਮਰਥਨ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਕਾਂਗਰਸ ‘ਮਾਂ-ਬੇਟੇ’ ਦੀ ਪਾਰਟੀ: ਸ਼ਾਹ”

Leave a Reply

Subscription For Radio Chann Pardesi