ਮੋਗਾ: ਸੀਪੀਆਈ ਨੇਤਾ ਰਣਧੀਰ ਸਿੰਘ ਗਿੱਲ ਦਾ ਦੇਹਾਂਤ
00
[ad_1]
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ ਮੋਗਾ, 2 ਨਵੰਬਰ
ਉੱਘੇ ਟਰੇਡ ਯੂਨੀਨਿਸਟ, ਕਮਿਊਨਿਸਟ ਤੇ ਅਧਿਆਪਕ ਆਗੂ ਰਣਧੀਰ ਸਿੰਘ ਗਿੱਲ ਮੋਗਾ ਨਹੀਂ ਰਹੇ। ਉਹ ਸੀਪੀਆਈ ਦੇ ਸੂਬਾ ਕਾਰਜਕਾਰਨੀ, ਸੂਬਾ ਕੌਂਸਲ ਅਤੇ ਜ਼ਿਲ੍ਹਾ ਸਕੱਤਰ ਵਰਗੇ ਅਹਿਮ ਅਹੁਦਿਆਂ ’ਤੇ ਰਹਿੰਦਿਆਂ ਜਮਾਤੀ ਸੰਘਰਸ਼ਾਂ ਨੂੰ ਲਾਮਬੰਦ ਕਰਦੇ ਰਹੇ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਭੋਲਾ ਨੇ ਦੱਸਿਆ ਕਿ ਰਣਧੀਰ ਸਿੰਘ ਗਿੱਲ ਦਾ ਸਸਕਾਰ 4 ਨਵੰਬਰ ਨੂੰ ਬਾਅਦ ਦੁਪਹਿਰ 1 ਵਜੇ ਪਿੰਡ ਬਹੋਨਾ (ਮੋਗਾ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਪੁੱਤਰ ਡਾ. ਇੰਦਰਵੀਰ ਗਿੱਲ ਨਾਲ ਕਾਮਰੇਡ ਜਗਰੂਪ , ਡਾ. ਸੁਖਦੇਵ ਸਿਰਸਾ, ਹਰਦੇਵ ਅਰਸ਼ੀ ਅਤੇ ਸ਼ਹਿਰ ਦੇ ਰਾਜਨੀਤਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
[ad_2]
- Previous ਟਵਿੱਟਰ ਦਾ ਬਲੂ ਟਿੱਕ ਯੂਜਰਜ਼ ਹਰ ਮਹੀਨੇ ਪਏਗਾ 8 ਅਮਰੀਕੀ ਡਾਲਰ ’ਚ
- Next ਮੋਦੀ ਵੱਲੋਂ ਡੇਰਾ ਬਿਆਸ ਦਾ ਦੌਰਾ 5 ਨੂੰ
0 thoughts on “ਮੋਗਾ: ਸੀਪੀਆਈ ਨੇਤਾ ਰਣਧੀਰ ਸਿੰਘ ਗਿੱਲ ਦਾ ਦੇਹਾਂਤ”