ਸਰਦੂਲਗੜ੍ਹ ਮੰਡੀ ’ਚ ਨਰਮਾ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਿਆ : The Tribune India
00
[ad_1]
ਬਲਜੀਤ ਸਿੰਘ
ਸਰਦੂਲਗੜ੍ਹ, 7 ਸਤੰਬਰ
ਕਪਾਹ ਮੰਡੀ ਸਰਦੂਲਗੜ੍ਹ ’ਚ ਨਰਮੇ ਦੀ ਆਮਦ ਤੇਜ਼ ਹੋ ਗਈ ਹੈ। ਅੱਜ ਮੰਡੀ ’ਚ 60 ਕੁਇੰਟਲ ਨਰਮਾ ਆਇਆ। ਪ੍ਰਾਈਵੇਟ ਫੈਕਟਰੀਆ ਵੱਲੋਂ ਬੋਲੀ ਦਿੰਦਿਆਂ ਧਰੁਵ ਕਾਟਨ ਫੈਕਟਰੀ ਸਰਦੂਲਗੜ੍ਹ ਵੱਲੋਂ ਨਰਮੇ ਦੀ ਖਰੀਦ ਕੀਤੀ ਗਈ। ਕਾਟਨ ਫੈਕਟਰੀ ਦੇ ਮਾਲਕ ਰਾਜਿੰਦਰ ਕੁਮਾਰ ਬੱਬਲੀ ਨੇ ਦੇਸ ਰਾਜ ਮਦਨ ਲਾਲ ਕਮਿਸ਼ਨ ਏਜੰਟ ਦੇ ਦੁਕਾਨ ਤੇ ਕਿਸਾਨ ਰਮਨਦੀਪ ਸਿੰਘ ਸਰਦੂਲਗੜ੍ਹ ਦਾ ਨਰਮਾ 10100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ। ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਕਿਹਾ ਕਿ ਮੰਡੀ ਵਿੱਚ ਅੱਜ 60 ਕੁਇੰਟਲ ਨਰਮੇ ਦੀ ਆਮਦ ਹੋਈ ਸੀ, ਜਿਸ ਨੂੰ ਪ੍ਰਾਈਵੇਟ ਫੈਕਟਰੀਆ ਵੱਲੋ ਖਰੀਦਿਆ ਗਿਆ। ਨਰਮੇ ਦਾ ਉੱਚਾ ਰੇਟ 10 ਹਜ਼ਾਰ 500 ਰੁਪਏ ਪ੍ਰਤੀ ਕੁਇੰਟਲ ਰਿਹਾ।
- Previous ਬਰਤਾਨੀਆ: ਭਾਰਤੀ ਮੂਲ ਸੁਏਲਾ ਨੂੰ ਗ੍ਰਹਿ ਮੰਤਰਾਲਾ
- Next ਗੁਜਰਾਤ: ਘਰੇਲੂ ਕਲੇਸ਼ ਕਾਰਨ ਪਤਨੀ ਨੇ 12ਵੀਂ ਮੰਜ਼ਿਲ ਤੋਂ ਛਾਲ ਮਾਰੀ, ਮਗਰੋਂ ਕਾਂਸਟੇਬਲ ਪਤੀ ਨੇ 3 ਸਾਲ ਦੀ ਧੀ ਨਾਲ ਕੀਤੀ ਖ਼ੁਦਕੁ਼ਸ਼ੀ
0 thoughts on “ਸਰਦੂਲਗੜ੍ਹ ਮੰਡੀ ’ਚ ਨਰਮਾ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਿਆ : The Tribune India”