ਬੰਗਲੂਰੂ ’ਚ ਲੀਹ ’ਤੇ ਆਉਣ ਲੱਗੀ ਜ਼ਿੰਦਗੀ, ਮੀਂਹ ਰੁਕਿਆ
[ad_1]
ਬੰਗਲੂਰੂ, 7 ਸਤੰਬਰ
ਹੜ੍ਹਾਂ ਨਾਲ ਝੰਬੇ ਬੰਗਲੂਰੂ ਵਿਚ ਹਾਲਾਂਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਪਾਣੀ ’ਚ ਡੁੱਬੀਆਂ ਕਲੋਨੀਆਂ ਵਿਚੋਂ ਟਰੈਕਟਰਾਂ ਰਾਹੀਂ ਨਿਕਲਣ ਦੇ ਦ੍ਰਿਸ਼ ਲੋਕਾਂ ਦੇ ਮਨਾਂ ਵਿਚੋਂ ਜਲਦੀ ਮਿਟ ਨਹੀਂ ਸਕਣਗੇ। ਫ਼ਿਲਹਾਲ ਸ਼ਹਿਰ ਨੂੰ ਮੀਂਹ ਤੋਂ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਨੇ ਅਗਲੇ ਦੋ ਦਿਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸ਼ਹਿਰ ਵਿਚ ਸੱਤਾਧਾਰੀ ਭਾਜਪਾ ਦੇ ਪ੍ਰਤੀਨਿਧੀਆਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਅੱਜ ਕਿਹਾ ਕਿ ਉਹ ਨੁਕਸਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਗਰਾਂਟ ਮੰਗਣਗੇ। ਮੀਂਹ ਰੁਕਣ ਕਾਰਨ ਹੌਲੀ-ਹੌਲੀ ਸ਼ਹਿਰ ਵਿਚ ਜ਼ਿੰਦਗੀ ਪਟੜੀ ਉਤੇ ਆ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਜ਼ਿਆਦਾਤਰ ਸੜਕਾਂ ’ਤੇ ਹੁਣ ਪਾਣੀ ਨਹੀਂ ਹੈ। ਆਵਾਜਾਈ ਵੀ ਆਮ ਵਾਂਗ ਹੋ ਰਹੀ ਹੈ। ਦੱਸਣਯੋਗ ਹੈ ਕਿ ਉੱਤਰੀ ਬੰਗਲੂਰੂ ਦੀ ਉਹ ਸੁਸਾਇਟੀ ਜਿੱਥੇ ਚੋਟੀ ਦੇ ਕਾਰੋਬਾਰੀ ਰਹਿੰਦੇ ਹਨ, ਵੀ ਪਾਣੀ ਵਿਚ ਡੁੱਬ ਗਈ ਸੀ। ‘ਐਪਸੀਲੋਨ’ ਸੁਸਾਇਟੀ ਵਿਚ ਖੜ੍ਹੀਆਂ ਕਈ ਮਹਿੰਗੀਆਂ ਕਾਰਾਂ ਵੀ ਪੂਰੀ ਤਰ੍ਹਾਂ ਡੁੱਬ ਗਈਆਂ। ਲੋਕਾਂ ਨੇ ਸੋਸ਼ਲ ਮੀਡੀਆ ’ਤੇ ਬੰਗਲੂਰੂ (ਦੱਖਣੀ) ਦੇ ਭਾਜਪਾ ਲੋਕ ਸਭਾ ਮੈਂਬਰ ਤੇਜਸਵੀ ਸੂਰਿਆ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਦ ਪੂਰਾ ਸ਼ਹਿਰ ਪਾਣੀ ਵਿਚ ਡੁੱਬਿਆ ਹੋਇਆ ਸੀ ਉਹ ਇਕ ਦੁਕਾਨ ’ਤੇ ਡੋਸਾ ਖਾ ਰਹੇ ਸਨ। ਭਾਜਪਾ ਦੇ ਹੋਰਨਾਂ ਸੰਸਦ ਮੈਂਬਰਾਂ ਨੂੰ ਵੀ ਲੋਕਾਂ ਨੇ ਨਿਸ਼ਾਨਾ ਬਣਾਇਆ। -ਪੀਟੀਆਈ
[ad_2]
- Previous ਕੁੜੀਆਂ ਦੀ ਸੁਰੱਖਿਆ ਤੇ ਸਿੱਖਿਆ ’ਤੇ ਜ਼ੋਰ ਦੇਣ ਦੀ ਮੰਗ
- Next ਅਮਰੀਕਾ ਨੇ ਪਾਕਿ ਲਈ ਖੋਲ੍ਹਿਆ ਖ਼ਜ਼ਾਨੇ ਦਾ ਮੂੰਹ: ਐੱਫ-16 ਲੜਾਕੂ ਜਹਾਜ਼ਾਂ ਦੀ ਸੰਭਾਲ ਵਾਸਤੇ 45 ਕਰੋੜ ਡਾਲਰ ਦੇਣ ਦਾ ਫ਼ੈਸਲਾ
0 thoughts on “ਬੰਗਲੂਰੂ ’ਚ ਲੀਹ ’ਤੇ ਆਉਣ ਲੱਗੀ ਜ਼ਿੰਦਗੀ, ਮੀਂਹ ਰੁਕਿਆ”