ਹਿਮਾਚਲ ਚੋਣਾਂ: ‘ਆਪ’ ਨੇ ਲਾਈ ਚੋਣ ਵਾਅਦਿਆਂ ਦੀ ਝੜੀ
00

[ad_1]
ਸ਼ਿਮਲਾ, 9 ਸਤੰਬਰ
ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿਚ ਚੋਣ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ਪਾਰਟੀ ਨੇ 6 ਲੱਖ ਸਰਕਾਰੀ ਨੌਕਰੀਆਂ ਸਿਰਜਣ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮਕਾਜ ਮਿਲਣ ਤੱਕ 3000 ਰੁਪਏ ਮਾਸਿਕ ਬੇਰੁਜ਼ਗਾਰੀ ਭੱਤਾ ਦੇਣ ਸਣੇ ਹੋਰ ਕਈ ਚੋਣ ਵਾਅਦੇ ਕੀਤੇ ਹਨ। ਪਾਰਟੀ ਨੇ ਕਿਹਾ ਕਿ ਹਿਮਾਚਲ ਦੀ ਸੱਤਾ ਵਿੱਚ ਆਉਣ ਉੱਤੇ ਇਹ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਪਰੋਕਤ ਐਲਾਨ ਅੱਜ ਇਥੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਪਿੱਤਰੀ ਜ਼ਿਲ੍ਹੇ ਮੰਡੀ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤੇ। ਹਿਮਾਚਲ ਵਿੱਚ ਇਸ ਸਾਲ ਦੇ ਅਖੀਰ ਵਿਚ ਅਸੈਂਬਲੀ ਚੋਣਾਂ ਹੋਣੀਆਂ ਹਨ।
[ad_2]
-
Previous ਆਨੰਦਪੁਰ ਸਾਹਿਬ: ਮੌਜੂਦਾ ਸਰਕਾਰਾਂ ਸਿੱਖਾਂ ਕੋਲੋਂ ਗੁਰਧਾਮਾਂ ਦੀ ਸੇਵਾ-ਸੰਭਾਲ ਖੋਹ ਰਹੀਆਂ ਹਨ: ਧਾਮੀ
-
Next ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਜਾਪਾਨ ਭਾਈਵਾਲੀ ਅਹਿਮ: ਜੈਸ਼ੰਕਰ
0 thoughts on “ਹਿਮਾਚਲ ਚੋਣਾਂ: ‘ਆਪ’ ਨੇ ਲਾਈ ਚੋਣ ਵਾਅਦਿਆਂ ਦੀ ਝੜੀ”