ਪੰਜਾਬ ਕੋਲ ਨਾ ਪਾਣੀ ਹੈ ਤੇ ਨਾ ਹੀ ਨਹਿਰ ਬਣੇਗੀ: ਮਾਨ
00
[ad_1]
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 14 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਸਵਾਈਐੱਲ ਲਿੰਕ ਨਹਿਰ ਬਾਰੇ ਹਰਿਆਣਾ ਦੇ ਆਪਣੇ ਹਮਰੁਤਬਾ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਬੇਸਿੱਟਾ ਰਹਿਣ ਬਾਅਦ ਕਿਹਾ ਕਿ ਕਹਿਣ ਨੂੰ ਪੰਜਾਬ, ਪੰਜ ਆਬ ਹੈ ਪਰ ਉਸ ਕੋਲ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਐੱਸਵਾਈਐੱਲ ਲਿੰਕ ਨਹਿਰ ਨਹੀਂ ਬਣਾਵਾਂਗੇ, ਜੇ ਪਾਣੀ ਨਹੀਂ ਹੈ ਤਾਂ ਨਹਿਰ ਕਿਉਂ?
ਸ੍ਰੀ ਮਾਨ ਨੇ ਕਿਹਾ ਕਿ ਹਰਿਆਣਾ ਨੂੰ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ, ਕਿਉਂਕਿ ਪੰਜਾਬ ‘ਚ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਹੇਠਾਂ ਚਲਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕੇਂਦਰ ਸਰਕਾਰ ਹਰਿਆਣਾ ਨੂੰ ਯਮੁਨਾ ਤੋਂ ਪਾਣੀ ਦੇ ਦੇਵੇ।
[ad_2]
- Previous ਅਮਰੀਕਾ: ਸਿੱਖ ਪਰਿਵਾਰ ਨੂੰ ਮਾਰਨ ਵਾਲੇ ਨੇ ਨਹੀਂ ਕਬੂਲਿਆ ਗੁਨਾਹ, ਮ੍ਰਿਤਕਾਂ ਦਾ ਸਸਕਾਰ ਸ਼ਨਿਚਰਵਾਰ ਨੂੰ
- Next ਉੱਤਰ ਪ੍ਰਦੇਸ਼: ਮੰਤਰੀ ਦਾ ਭਤੀਜਾ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ
0 thoughts on “ਪੰਜਾਬ ਕੋਲ ਨਾ ਪਾਣੀ ਹੈ ਤੇ ਨਾ ਹੀ ਨਹਿਰ ਬਣੇਗੀ: ਮਾਨ”