Loader

ਕਿੰਗ ਚਾਰਲਸ ਅਧਿਕਾਰਤ ਤੌਰ ’ਤੇ ਬਰਤਾਨੀਆ ਦੇ ਸਮਰਾਟ ਐਲਾਨੇ ਗਏ

00
ਕਿੰਗ ਚਾਰਲਸ ਅਧਿਕਾਰਤ ਤੌਰ ’ਤੇ ਬਰਤਾਨੀਆ ਦੇ ਸਮਰਾਟ ਐਲਾਨੇ ਗਏ

[ad_1]

ਲੰਡਨ, 10 ਸਤੰਬਰ

ਚਾਰਲਸ ਨੂੰ ਅੱਜ ਅਧਿਕਾਰਤ ਰੂਪ ’ਚ ਬਰਤਾਨੀਆ ਦਾ ਸਮਰਾਟ (ਮਹਾਰਾਜਾ) ਐਲਾਨ ਦਿੱਤਾ ਗਿਆ। ਇਸ ਮੌਕੇ ਸਮਰਾਟ ਚਾਰਲਸ ਨੇ ਆਪਣੀ ਮਾਂ, ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਵੱਲੋਂ ਪਾਈਆਂ ਪੈੜਾਂ ਨੂੰ ‘ਪ੍ਰੇਰਿਤ ਕਰਨ ਵਾਲੀਆਂ ਕਰਾਰ ਦਿੰਦਿਆਂ, ਉਨ੍ਹਾਂ ਉਤੇ ਚੱਲਣ ਦਾ ਅਹਿਦ ਕੀਤਾ। ਚਾਰਲਸ ਨੂੰ ਅੱਜ ਅਕਸੈਸ਼ਨ ਕੌਂਸਲ ਦੇ ਇਤਿਹਾਸਕ ਸਮਾਰੋਹ ਵਿਚ ਸਮਰਾਟ ਐਲਾਨਿਆ ਗਿਆ ਤੇ ਇਸ ਦਾ ਪਹਿਲੀ ਵਾਰ ਟੀਵੀ ਉਤੇ ਸਿੱਧਾ ਪ੍ਰਸਾਰਨ ਹੋਇਆ। ਚਾਰਲਸ ਨੇ ਆਪਣੀ ਤਾਜਪੋਸ਼ੀ ਤੋਂ ਬਾਅਦ ਭਾਸ਼ਣ ਵਿਚ ਕਿਹਾ ਕਿ ਮਹਾਰਾਣੀ ਐਲਿਜ਼ਾਬੈੱਥ ਦੇ ਦੇਹਾਂਤ ਦਾ ਐਲਾਨ ਕਰਨਾ ਉਨ੍ਹਾਂ ਲਈ ‘ਬੇਹਦ ਦੁੱਖ ਭਰਿਆ ਸੀ’, ਉਹ ਜੀਵਨ ਭਰ ਪ੍ਰੇਮ ਤੇ ਨਿਰਸਵਾਰਥ ਸੇਵਾ ਦੀ ਮਿਸਾਲ ਰਹੇ। ਉਨ੍ਹਾਂ ਕਿਹਾ, ‘ਮੇਰੀ ਮਾਂ ਦਾ ਸ਼ਾਸਨ ਕਾਲ ਸਮਰਪਣ ਤੇ ਸੇਵਾ ਵਿਚ ਬੇਮਿਸਾਲ ਸੀ।’ ਸਮਰਾਟ ਚਾਰਲਸ ਨੇ ਕਿਹਾ ਕਿ, ‘ਭਾਵੇਂ ਅਸੀਂ ਦੁਖੀ ਹਾਂ ਪਰ ਅਸੀਂ ਇਸ ਭਰੋਸੇ ਨਾਲ ਭਰਪੂਰ ਜ਼ਿੰਦਗੀ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’ ਚਾਰਲਸ ਨੇ ਕਿਹਾ ਕਿ ਇਨ੍ਹਾਂ ਨਵੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਲੱਗਿਆਂ ਉਹ ਵੀ ਆਪਣੀ ਮਾਂ ਵਾਂਗ ਪ੍ਰੇਰਿਤ ਕਰਨ ਵਾਲੀ ਉਦਾਹਰਨ ਬਣਨ ਦੀ ਕੋਸ਼ਿਸ਼ ਕਰਨਗੇ। ਸਮਰਾਟ ਚਾਰਲਸ ਨੇ ਅੱਗੇ ਕਿਹਾ ਕਿ ਉਹ ਸੰਵਿਧਾਨਕ ਰੂਪ ਵਿਚ ਬਣੀ ਸਰਕਾਰ ਦੀ ਮਰਿਆਦਾ ਕਾਇਮ ਰੱਖਣ ਲਈ ਕੰਮ ਕਰਨਗੇ ਤੇ ਹਮੇਸ਼ਾ ਰਾਸ਼ਟਰਮੰਡਲ, ਪੂਰੀ ਦੁਨੀਆ ’ਚ ਬਰਤਾਨਵੀ ਸਲਤਨਤ ਦੇ ਟਾਪੂਆਂ ਦੀ ਸ਼ਾਂਤੀ ਤੇ ਖ਼ੁਸ਼ਹਾਲੀ ਚਾਹੁਣਗੇ। ਅੱਜ ਦਾ ਸਮਾਰੋਹ ਲੰਡਨ ਦੇ ਸੇਂਟ ਜੇਮਜ਼ ਪੈਲੇਸ ਵਿਚ ਹੋਇਆ। ਇਸ ਮੌਕੇ ਮਹਾਰਾਜਾ ਚਾਰਲਸ ਦੀ ਪਤਨੀ, ਕੁਈਨ ਕੌਨਸੌਰਟ ਕੈਮਿਲਾ ਤੇ ਉਨ੍ਹਾਂ ਦੇ ਬੇਟੇ ਤੇ ਗੱਦੀ ਦੇ ਅਗਲੇ ਹੱਕਦਾਰ ਸ਼ਹਿਜ਼ਾਦਾ ਵਿਲੀਅਮ- ਵੇਲਜ਼ ਦੇ ਨਵੇਂ ਰਾਜਕੁਮਾਰ ਵੀ ਹਾਜ਼ਰ ਸਨ। ਤਾਜਪੋਸ਼ੀ ਦੇ ਦਸਤਾਵੇਜ਼ਾਂ ਉਤੇ ਉਨ੍ਹਾਂ ਨੇ ਵੀ ਦਸਤਖ਼ਤ ਕੀਤੇ। -ਪੀਟੀਆਈ 

ਮਹਾਰਾਣੀ ਦੀਆਂ ਅੰਤਿਮ ਰਸਮਾਂ 19 ਨੂੰ ਹੋਣਗੀਆਂ 

ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਲੰਡਨ ਦੇ ਵੈਸਟਮਿੰਸਟਰ ਐਬੇ ਵਿੱਚ 19 ਸਤੰਬਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹੋਣਗੀਆਂ। ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਦੱਸਿਆ ਕਿ ਉਹ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਯੂਕੇ ਜਾਣਗੇ। -ਪੀਟੀਆਈ  

ਕਰੰਸੀ ’ਤੇ ਹੁਣ ਛਪੇਗੀ ਸਮਰਾਟ ਚਾਰਲਸ ਦੀ ਤਸਵੀਰ

ਲੰਡਨ: ਬਰਤਾਨਵੀ ਬੈਂਕ ਨੋਟਾਂ ਤੇ ਸਿੱਕਿਆਂ ਦੇ ਨਾਲ-ਨਾਲ ਕਈ ਹੋਰਨਾਂ ਮੁਲਕਾਂ ਦੀਆਂ ਕਰੰਸੀਆਂ ਉਤੇ ਵੀ ਦਹਾਕਿਆਂ ਤੋਂ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਸਵੀਰ ਛਪਦੀ ਰਹੀ ਹੈ ਜਿਸ ਨੂੰ ਹੁਣ ਹਟਾਉਣ ਦੀ ਪ੍ਰਕਿਰਿਆ ਆਰੰਭੀ ਜਾਵੇਗੀ। ਯੂਕੇ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਦੀਆਂ ਕਰੰਸੀਆਂ ’ਤੇ ਮਹਾਰਾਣੀ ਦੀ ਤਸਵੀਰ ਛਪਦੀ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਤਸਵੀਰ ਵਾਲੇ ਨੋਟ ਵੀ ਚੱਲਦੇ ਰਹਿਣਗੇ ਪਰ ਨਵੇਂ ਨੋਟ ਚਾਰਲਸ ਦੀ ਤਸਵੀਰ ਵਾਲੇ ਹੋਣਗੇ। -ਏਪੀ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਕਿੰਗ ਚਾਰਲਸ ਅਧਿਕਾਰਤ ਤੌਰ ’ਤੇ ਬਰਤਾਨੀਆ ਦੇ ਸਮਰਾਟ ਐਲਾਨੇ ਗਏ”

Leave a Reply

Subscription For Radio Chann Pardesi